ਅਹਿਮ ਖ਼ਬਰ : ਪੰਜਾਬ ’ਚ ਹੱਜ ਯਾਤਰਾ ਲਈ ਇਸ ਤਾਰੀਖ਼ ਤਕ ਭਰੇ ਜਾਣਗੇ ਫਾਰਮ

Wednesday, Feb 15, 2023 - 03:28 AM (IST)

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਇਸਲਾਮ ਧਰਮ ਦੇ ਮੁੱਢਲੇ ਅਸੂਲਾਂ ’ਚੋਂ ਇਕ ਪਵਿੱਤਰ ਹੱਜ ਯਾਤਰਾ ’ਤੇ ਜਾਣ ਲਈ ਹੱਜ ਕਮੇਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਹੱਜ ਸਾਲ 2023 ਲਈ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ, ਜਿਸ ਸਬੰਧੀ ਮਾਲੇਰਕੋਟਲਾ ਵਿਖੇ ਪਵਿੱਤਰ ਹੱਜ ਯਾਤਰਾ ਦੇ ਫਾਰਮ ਭਰਨ ਦੀਆਂ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜ਼ੀਜ਼ ਅਤੇ ਸ਼ਹਿਬਾਜ਼ ਜ਼ਹੂਰ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਭਰ ਦੇ ਕਿਸੇ ਵੀ ਮੁਸਲਿਮ ਵਿਅਕਤੀ ਵੱਲੋਂ ਮਾਲੇਰਕੋਟਲਾ ਵਿਖੇ ਆ ਕੇ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜੋ ਸਰਕਾਰ ਵੱਲੋਂ ਨਿਰਧਾਰਤ ਸਮਾਂ 10 ਮਾਰਚ ਤੱਕ ਜਾਰੀ ਰਹਿਣਗੀਆਂ ਅਤੇ ਨਾਲ ਹੀ ਜੇ ਕਿਸੇ ਹੱਜ ’ਤੇ ਜਾਣ ਵਾਲੇ ਕੋਲ ਪਾਸਪੋਰਟ ਨਹੀਂ ਹੈ ਤਾਂ ਉਹ ਇਸ ਲਈ ਵੀ ਉਨ੍ਹਾਂ ਤੋਂ ਮੁਫ਼ਤ ਸੇਵਾਵਾਂ ਲੈ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅੱਜ ਤੋਂ ਸ਼ੁਰੂ ਹੋਵੇਗੀ CBSE 10ਵੀਂ ਤੇ 12ਵੀਂ ਦੀ ਪ੍ਰੀਖਿਆ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਪ੍ਰੀਖਿਆਰਥੀ

ਉਨ੍ਹਾਂ ਦੱਸਿਆ ਕਿ ਇਸ ਲਈ ਜੋ ਦਸਤਾਵੇਜ ਜ਼ਰੂਰੀ ਹਨ, ਉਨ੍ਹਾਂ 'ਚ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਸਫੈਦ ਬੈਕਗ੍ਰਾਊਂਡ ਵਾਲੀਆਂ ਫੋਟੋਆਂ, ਬੈਂਕ ਪਾਸਬੁੱਕ ਜਾਂ ਕੈਂਸਲ਼ ਚੈੱਕ, ਕੋਵਿਡ ਵੈਕਸਿਨ ਲੱਗਣ ਦਾ ਸਬੂਤ, ਖ਼ੂਨ ਦਾ ਗਰੁੱਪ, ਨੋਮਿਨੀ ਸਬੰਧੀ ਦਸਤਾਵੇਜ਼ ਲੈ ਕੇ ਫਾਰਮ ਭਰੇ ਜਾ ਸਕਦੇ ਹਨ। ਇਸ ਲਈ ਮੁਆਵਿਨੀਨ ਏ ਹੁਜਾਜ ਵੱਲੋਂ ਚਾਹਵਾਨ ਸੱਜਣ ਮਾਸਟਰ ਹਾਜੀ ਅਬਦੁਲ ਅਜ਼ੀਜ਼ (94642-23400), ਇਮਰਾਨ ਸ਼ਕੀਲ (94177-40903) ਨਾਲ ਸੰਪਰਕ ਕਰ ਸਕਦੇ ਹਨ। ਉਧਰ ਜਮਾਤ ਏ ਇਸਲਾਮੀ ਹਿੰਦ ਮਾਲੇਰਕੋਟਲਾ ਦੇ ਪ੍ਰਧਾਨ ਡਾ. ਮੁਹੰਮਦ ਇਰਸ਼ਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਸਥਾਨਕ ਸ਼ੇਰਵਾਨੀ ਗੇਟ ਵਿਖੇ ਦਫ਼ਤਰ ਜਮਾਤ ਏ ਇਸਲਾਮੀ ਵਿਖੇ ਵੀ ਚਾਹਵਾਨਾਂ ਵੱਲੋਂ ਮੁਹੰਮਦ ਇਸਮਾਈਲ (99142- 58902) ਤੇ ਮੁਹੰਮਦ ਉਸਮਾਨ ਜਮਾਲਪੁਰਾ (98154 60530) ਨਾਲ ਸੰਪਰਕ ਕਰਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਵਰਣਨਯੋਗ ਹੈ ਕਿ ਕੋਵਿਡ ਤੋਂ ਬਾਅਦ ਹੱਜ ’ਤੇ ਜਾਣ ਵਾਲੀ ਦੂਜੀ ਯਾਤਰਾ ਹੋਵੇਗੀ, ਜਿਸ ਲਈ ਸਰਕਾਰ ਵੱਲੋਂ ਸਾਰੇ ਹੱਜ ਯਾਤਰੀਆਂ ਲਈ ਕੋਵਿਡ ਵੈਕਸੀਨੇਸ਼ਨ ਦਾ ਸਰਟੀਫਿਕੇਟ ਜ਼ਰੂਰੀ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ


Manoj

Content Editor

Related News