ਅਹਿਮ ਖ਼ਬਰ : 2 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦਾ ਹੋਇਆ ਤਬਾਦਲਾ

Friday, Jan 06, 2023 - 04:00 AM (IST)

ਅਹਿਮ ਖ਼ਬਰ : 2 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦਾ ਹੋਇਆ ਤਬਾਦਲਾ

ਚੰਡੀਗੜ੍ਹ (ਰਮਨਜੀਤ ਸਿੰਘ)-ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 2 ਆਈ. ਏ. ਐੱਸ. ਅਧਿਕਾਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਹੈ। 2001 ਬੈਚ ਦੇ ਆਈ. ਏ. ਐੱਸ. ਅਧਿਕਾਰੀ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਦੇ ਨਾਲ ਵਾਧੂ ਤੌਰ ’ਤੇ ਸਕੱਤਰ ਮਾਈਨਿੰਗ ਤੇ ਖਣਿਜ ਵਿਭਾਗ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅੱਤਵਾਦੀ ਸੰਗਠਨ TRF ’ਤੇ ਸਰਕਾਰ ਨੇ ਲਗਾਈ ਪਾਬੰਦੀ, ਨੋਟੀਫਿਕੇਸ਼ਨ ਜਾਰੀ

ਇਹ ਵਿਭਾਗ ਪਹਿਲਾਂ ਆਈ. ਏ. ਐੱਸ. ਕ੍ਰਿਸ਼ਨ ਕੁਮਾਰ ਕੋਲ ਵਾਧੂ ਚਾਰਜ ਦੇ ਤੌਰ ’ਤੇ ਸੀ। 2007 ਬੈਚ ਦੇ ਦਵਿੰਦਰਪਾਲ ਸਿੰਘ ਖਰਬੰਦਾ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਦੇ ਨਾਲ ਵਾਧੂ ਤੌਰ ’ਤੇ ਡਾਇਰੈਕਟਰ ਮਾਈਨਿੰਗ ਤੇ ਖਣਿਜ ਵਿਭਾਗ ਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 36 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ


author

Manoj

Content Editor

Related News