ਲੋਕ ਸਮਾਜ ਸੇਵਕ ਸਭਾ ਦੀ ਵਾਰਡ-36 ''ਚ ਅਹਿਮ ਮੀਟਿੰਗ

08/27/2017 5:55:34 AM

ਅੰਮ੍ਰਿਤਸਰ,   (ਛੀਨਾ)-  ਲੋਕ ਸਮਾਜ ਸੇਵਕ ਸਭਾ (ਰਜਿ.) ਦੀ ਅੱਜ ਇਕ ਅਹਿਮ ਮੀਟਿੰਗ ਅਜੀਤ ਸਿੰਘ ਰਾਜਾ ਦੀ ਅਗਵਾਈ ਹੇਠ ਵਾਰਡ-36 'ਚ ਹੋਈ, ਜਿਸ ਵਿਚ ਕੌਮੀ ਪ੍ਰਧਾਨ ਸਵਰਨ ਸਿੰਘ ਗੋਲਡਨ ਤੇ ਸ਼ਹਿਰੀ ਇੰਚਾਰਜ ਜੁਗਰਾਜ ਸਿੰਘ ਜੱਜ ਉਚੇਚੇ ਤੌਰ 'ਤੇ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗੋਲਡਨ ਨੇ ਕਿਹਾ ਕਿ ਲੋਕਾਂ ਦੇ ਦਿਲਾਂ 'ਚੋਂ ਇਕ ਦੂਜੇ ਲਈ ਨਫਰਤ ਖਤਮ ਕਰ ਕੇ ਉਨ੍ਹਾਂ ਨੂੰ ਸਮਾਜਸੇਵੀ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਾਂ ਅਤੇ ਇਨ੍ਹਾਂ ਯਤਨਾਂ ਨੂੰ ਭਰਪੂਰ ਬੂਰ ਵੀ ਪੈ ਰਿਹਾ ਹੈ।
ਸ. ਗੋਲਡਨ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਭ ਨੂੰ ਕੰਮ ਕਰਨੇ ਚਾਹੀਦੇ ਹਨ ਕਿਉਂਕਿ ਲੋੜਵੰਦਾਂ ਦੇ ਕੰਮ ਕਰਨ ਵਾਲਿਆਂ 'ਤੇ ਕੁਦਰਤ ਵੀ ਮਿਹਰਬਾਨ ਹੁੰਦੀ ਹੈ। ਸ. ਗੋਲਡਨ ਵੱਲੋਂ ਅਜੀਤ ਸਿੰਘ ਰਾਜਾ ਨੂੰ ਵਾਰਡ-36 ਦਾ ਇੰਚਾਰਜ ਨਿਯੁਕਤ ਕਰ ਕੇ 11 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਅਜੀਤ ਸਿੰਘ ਰਾਜਾ ਨੇ ਕਿਹਾ ਕਿ ਲੋਕ ਸਮਾਜ ਸੇਵਕ ਸਭਾ ਵੱਲੋਂ ਜੋ ਲੋਕ ਭਲਾਈ ਦੇ ਕੰਮਾਂ ਦਾ ਬੀੜਾ ਚੁੱਕਿਆ ਗਿਆ ਹੈ, ਉਨ੍ਹਾਂ ਨੂੰ ਹੋਰ ਤੇਜ਼ ਗਤੀ 'ਚ ਚਲਾਉਣ ਲਈ ਹਰ ਸੰਭਵ ਯਤਨ ਕਰਾਂਗਾ।
ਇਸ ਮੌਕੇ ਜਥੇ. ਮੁਖਤਿਆਰ ਸਿੰਘ, ਸੁੱਖਾ ਸਿੰਘ ਵਲਟੋਹਾ, ਮਨੋਹਰ ਸਿੰਘ, ਜੀਵਨ ਸਿੰਘ, ਜਸਵੰਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ, ਪ੍ਰਗਟ ਸਿੰਘ, ਗਿਆਨ ਸਿੰਘ, ਬੀਬੀ ਲਖਵਿੰਦਰ ਕੌਰ, ਬੀਬੀ ਸੁਖਜਿੰਦਰ ਕੌਰ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ ਰਾਣਾ, ਜੱਸਾ ਸਿੰਘ, ਰੋਮੀ, ਗੰਭੀਰ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ ਪੰਮਾ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। 


Related News