ਪੰਜਾਬ ਦੇ ਘੋੜਾ ਪਾਲਕਾਂ ਲਈ ਸੁਖਬੀਰ ਬਾਦਲ ਦਾ ਅਹਿਮ ਐਲਾਨ, ਸੁਣੋ ਕੀ ਬੋਲੇ (ਵੀਡੀਓ)
Friday, Jan 12, 2024 - 06:39 PM (IST)
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ 'ਚ ਅੱਜ ਤੋਂ ਮਾਘੀ ਦਾ ਮੇਲਾ ਸ਼ੁਰੂ ਹੋ ਰਿਹਾ ਹੈ। ਇਸ ਮੇਲੇ 'ਚ ਘੋੜਿਆਂ ਦੀ ਮੰਡੀ ਦਾ ਵਿਸ਼ੇਸ਼ ਮਹੱਤਵ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਪੁੱਜੇ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਘੋੜਾ ਪਾਲਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਮਾਰਵਾੜੀ ਰੇਸ ਕੋਰਸ ਸਥਾਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਨੂੰ ਲੈ ਕੇ ਕੇਂਦਰ ਅੱਗੇ ਰੱਖੀ ਅਹਿਮ ਮੰਗ, CM ਮਾਨ ਨੇ ਭੇਜੀ ਤਜਵੀਜ਼
ਇਹ ਰੇਸ ਕੋਰਸ ਮੁੰਬਈ ਦੇ ਰੇਸ ਕਲੱਬ ਤੋਂ ਵੀ ਬਿਹਤਰ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ ਹਫ਼ਤੇ ਦੇ ਅਖ਼ੀਰ 'ਚ ਘੋੜਿਆਂ ਦੀ ਦੌੜ ਕਰਵਾਈ ਜਾਵੇਗੀ ਅਤੇ ਦੇਸ਼ 'ਚੋਂ ਸਭ ਤੋਂ ਵੱਧ 10 ਕਰੋੜ ਰੁਪਏ ਦੀ ਇਨਾਮ ਰਾਸ਼ੀ ਫਾਈਨਲ ਡਰਬੀ ਮੌਕੇ ਵੰਡੀ ਜਾਇਆ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਦੀ ਵੱਡੀ ਟੈਕਸਟਾਈਲ ਕੰਪਨੀ ਦੇ ਦਫ਼ਤਰਾਂ 'ਚ ED ਦੀ ਛਾਪੇਮਾਰੀ, ਮਚੀ ਹਫੜਾ-ਦਫੜੀ
ਉਨ੍ਹਾਂ ਨੇ ਕਿਹਾ ਕਿ ਜਾਨਵਰਾਂ ਨਾਲ ਪਿਆਰ ਕਰਨਾ ਬਹੁਤ ਵੱਡੀ ਚੀਜ਼ ਹੈ ਅਤੇ ਮੇਰੇ ਕੋਲ ਇਸ ਸਮੇਂ ਵੀ 23 ਕਿਸਮ ਦੇ ਜਾਨਵਰ ਹਨ। ਉਨ੍ਹਾਂ ਕਿਹਾ ਕਿ ਪਿਛਲੇ 4-5 ਸਾਲਾਂ ਦੌਰਾਨ ਮਾਰਵਾੜੀ ਘੋੜਿਆਂ ਦੀ ਕਿਸਮ ਪੰਜਾਬ 'ਚ ਕਾਫੀ ਵਿਕਸਿਤ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8