50 ਲੱਖ ਦੀ ਫਿਰੌਤੀ ਨਾ ਦੇਣ ’ਤੇ ਇਮੀਗ੍ਰੇਸ਼ਨ ਮਾਲਕ ਉੱਪਰ ਚਲਾਈਆਂ ਗੋਲ਼ੀਆਂ

Sunday, Dec 01, 2024 - 08:03 AM (IST)

50 ਲੱਖ ਦੀ ਫਿਰੌਤੀ ਨਾ ਦੇਣ ’ਤੇ ਇਮੀਗ੍ਰੇਸ਼ਨ ਮਾਲਕ ਉੱਪਰ ਚਲਾਈਆਂ ਗੋਲ਼ੀਆਂ

ਤਰਨਤਾਰਨ (ਰਮਨ) : 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ ਦੇ ਚੱਲਦਿਆਂ ਇਮੀਗ੍ਰੇਸ਼ਨ ਮਾਲਕ ਦੀ ਗੱਡੀ ਉਪਰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਨਮੋਲ ਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੰਡੋਰੀ ਗੋਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 27 ਨਵੰਬਰ ਦੀ ਸ਼ਾਮ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਸਮੇਤ ਸਕਿਓਰਿਟੀ ਗਾਰਡ ਬਲਜੀਤ ਸਿੰਘ ਨਾਲ ਏ. ਟੀ. ਐੱਮ ਵਿਚੋਂ ਪੈਸੇ ਕਢਵਾਉਣ ਪੁੱਜਾ ਤਾਂ ਉਸਦਾ ਏ. ਟੀ. ਐੱਮ ਕੋਲ ਨਾ ਹੋਣ ਦੇ ਚੱਲਦਿਆਂ ਉਹ ਵਾਪਸ ਆ ਗਿਆ, ਫਿਰ ਉਸਨੇ ਦੇਖਿਆ ਕਿ ਇਕ ਸਕਾਰਪੀਓ ਗੱਡੀ ਉਸ ਦੀ ਕਾਰ ਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਆਪਣੇ ਘਰ ਪੰਡੋਰੀ ਗੋਲਾ ਜਾਣ ਲੱਗਾ ਤਾਂ ਸਕਿਓਰਿਟੀ ਗਾਰਡ ਨੇ ਉਸ ਨੂੰ ਰਸਤਾ ਸੁੰਨਸਾਨ ਹੋਣ ਦੇ ਚੱਲਦਿਆਂ ਘਰ ਜਾਣ ਦੀ ਬਜਾਏ ਤਰਨਤਾਰਨ ਰੁਕਣ ਲਈ ਕਿਹਾ। ਇਸ ਦੌਰਾਨ ਜਦੋਂ ਉਸਨੇ ਆਪਣੇ ਮਾਮੇ ਦੇ ਲੜਕੇ ਗੁਰਤਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਨੂਰਦੀ ਨੂੰ ਫੋਨ ਕਰਦੇ ਹੋਏ ਦੱਸਿਆ ਕਿ ਸਕਾਰਪੀਓ ਗੱਡੀ ਉਸਦੀ ਕਾਰ ਦਾ ਪਿੱਛਾ ਕਰ ਰਹੀ ਹੈ, ਜਿਸ ਦੌਰਾਨ ਉਸਦੇ ਮਾਮੇ ਦੇ ਲੜਕੇ ਨੇ ਪਿੰਡ ਨੂਰਦੀ ਆਉਣ ਲਈ ਕਿਹਾ।

ਇਹ ਵੀ ਪੜ੍ਹੋ : Mahakumbh Mela 2025: ਹਰ 12 ਸਾਲਾਂ ਬਾਅਦ ਹੀ ਕਿਉਂ ਆਉਂਦਾ ਹੈ ਕੁੰਭ ਮੇਲਾ? ਜਾਣੋ ਧਾਰਮਿਕ ਮਹੱਤਵ

ਜਦੋਂ ਉਹ ਅੰਮ੍ਰਿਤਸਰ ਬਾਈਪਾਸ ਚੌਂਕ ਤੋਂ ਝਬਾਲ ਵਾਲੀ ਸਾਈਡ ਆਪਣੀ ਕਾਰ ਉਪਰ ਸਮੇਤ ਸਕਿਓਰਿਟੀ ਗਾਰਡ ਜਾ ਰਿਹਾ ਸੀ ਤਾਂ ਉਸਦੇ ਪਿੱਛੇ ਸਕਾਰਪੀਓ ਗੱਡੀ ਨਜ਼ਰ ਨਹੀਂ ਆਈ। ਇਸ ਦੌਰਾਨ ਅਚਾਨਕ ਇਕ ਮੋਟਰਸਾਈਕਲ ਉਸਦੇ ਪਿੱਛੇ ਆਇਆ, ਜਿਨ੍ਹਾਂ ਵੱਲੋਂ ਗੱਡੀ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਫਾਇਰਿੰਗ ਦੌਰਾਨ ਗੱਡੀ ਦੇ ਅਗਲੇ ਸ਼ੀਸ਼ੇ ਅਤੇ ਪਿਛਲੇ ਹਿੱਸੇ ਵਿਚ ਫਾਇਰ ਲੱਗੇ, ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਤਰਨਤਾਰਨ ਵੱਲ ਫਰਾਰ ਹੋ ਗਏ। ਇਸ ਦੌਰਾਨ ਸਕਿਓਰਿਟੀ ਗਾਰਡ ਵੱਲੋਂ ਉਸ ਨੂੰ ਗਰਦਨ ਤੋਂ ਫੜ ਕੇ ਸੀਟ ਹੇਠਾਂ ਕਰ ਦਿੱਤਾ ਤਾਂ ਜੋ ਉਸ ਉਪਰ ਗੋਲੀ ਨਾ ਲੱਗੇ ਅਤੇ ਉਹ ਕਾਰ ਭਜਾ ਕੇ ਪਿੰਡ ਨੂਰਦੀ ਜਾ ਪੁੱਜੇ। ਅਨਮੋਲ ਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਅੱਠ ਮਹੀਨੇ ਪਹਿਲਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਫੋਨ ਕਰਨ ਵਾਲੇ ਨੇ ਆਪਣਾ ਨਾਂ ਹੈਰੀ ਚੱਠਾ ਦੱਸਿਆ ਸੀ। ਇਹ ਫਾਇਰਿੰਗ ਹੈਰੀ ਚੱਠੇ ਵੱਲੋਂ ਕਰਵਾਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਨਮੋਲ ਪ੍ਰੀਤ ਸਿੰਘ ਦੇ ਬਿਆਨਾਂ ਹੇਠ ਹੈਰੀ ਚੱਠਾ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਏ. ਐੱਸ. ਆਈ ਚਰਨਜੀਤ ਸਿੰਘ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Sandeep Kumar

Content Editor

Related News