ਪ੍ਰਵਾਸੀਆਂ ਦਾ ਦਿੱਲੀ ਹਾਈਵੇਅ ''ਤੇ ਧਰਨਾ, ਸਮਝਾਉਣ ਗਈ ਪੁਲਸ ''ਤੇ ਪਥਰਾਅ

Monday, May 04, 2020 - 03:31 PM (IST)

ਪ੍ਰਵਾਸੀਆਂ ਦਾ ਦਿੱਲੀ ਹਾਈਵੇਅ ''ਤੇ ਧਰਨਾ, ਸਮਝਾਉਣ ਗਈ ਪੁਲਸ ''ਤੇ ਪਥਰਾਅ

ਲੁਧਿਆਣਾ/ਸਾਹਨੇਵਾਲ (ਰਿਸ਼ੀ, ਜਗਰੂਪ) : ਐਤਵਾਰ ਦੇਰ ਸ਼ਾਮ ਦਿੱਲੀ ਹਾਈਵੇਅ 'ਤੇ ਜੀ. ਐੱਸ. ਆਟੋ ਦੇ ਨੇੜੇ ਪ੍ਰਵਾਸੀ ਮਜ਼ਦੂਰਾਂ ਵਲੋਂ ਧਰਨਾ ਲਗਾ ਕੇ ਪੁਲਸ 'ਤੇ ਖਾਣਾ ਅਤੇ ਰਾਸ਼ਨ ਨਾ ਦੇਣ ਦੇ ਦੋਸ਼ ਲਗਾਏ ਗਏ ਸਨ। ਜਦ ਉਨ੍ਹਾਂ ਨੂੰ ਚੌਂਕੀ ਕੰਗਣਵਾਲ ਦੀ ਪੁਲਸ ਸਮਝਾਉਣ ਗਈ ਤਾਂ ਪ੍ਰਦਰਸ਼ਕਾਰੀਆਂ ਵਲੋਂ ਪਥਰਾਅ ਕੀਤਾ ਗਿਆ, ਜਿਸ 'ਚ 4 ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪਤਾ ਲੱਗਦੇ ਹੀ ਪੁੱਜੇ ਅਫਸਰ ਵਲੋਂ ਸਮੇਂ ਸਿਰ ਸਥਿਤੀ ਕੰਟਰੋਲ ਕੀਤੀ ਗਈ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਵਲੋਂ ਪ੍ਰਸ਼ਾਸਨ ਦਾ ਕਾਫੀ ਸਾਥ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਇਲਾਕੇ 'ਚ ਰਾਸ਼ਨ ਵੰਡਣ ਦੀ ਮਾਤਰਾ ਵਧਾਈ ਜਾ ਰਹੀ ਹੈ, ਜਦਕਿ ਕੇਂਦਰ ਵਲੋਂ ਹਰੀ ਝੰਡੀ ਮਿਲਦੇ ਹੀ ਬਿਨਾਂ ਦੇਰੀ ਤੋਂ ਟਰੇਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਫਿਲਹਾਲ ਪੁਲਸ ਫੁਟੇਜ ਨਾਲ ਪ੍ਰਦਰਸ਼ਕਾਰੀਆਂ ਦੀ ਪਛਾਣ ਕਰ ਰਹੀ ਹੈ। ਜਿਸ ਦੇ ਬਾਅਦ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ।  

PunjabKesari

ਉਥੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਜ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਸ ਸ਼ਰਾਰਤੀ ਲੋਕਾਂ ਵਲੋਂ ਭੜਕਾ ਕੇ ਪੁਲਸ ਖਿਲਾਫ ਖੜ੍ਹ੍ਹਾ ਕਰ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਗਿਆ ਹੈ। ਜਿਸ ਦੀ ਪਛਾਣ ਲਈ ਵੱਖਰੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਵੇਗੀ। ਜਾਣਕਾਰੀ ਅਨੁਸਾਰ ਸ਼ਾਮ ਲਗਭਗ 6 ਵਜੇ ਢੰਡਾਰੀ ਪ੍ਰਵਾਸੀ ਮਜ਼ਦੂਰਾਂ ਵਲੋਂ ਸਮੇਂ 'ਤੇ ਖਾਣਾ ਨਾ ਮਿਲਣ ਦਾ ਦੋਸ਼ ਲਗਾ ਧਰਨਾ ਲਾਇਆ ਗਿਆ ਸੀ।
ਪਤਾ ਲੱਗਦੇ ਹੀ ਚੌਂਕੀ ਇੰਚਾਰਜ ਏ. ਐੱਸ. ਆਈ. ਧਰਮਿੰਦਰ ਸਿੰਘ ਪੁਲਸ ਪਾਰਟੀ ਸਮਝਾਉਣ ਪੁੱਜੀ ਤਾਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੁਲਸ ਦੀ ਗੱਲ ਸੁਣਨ ਤੋਂ ਇਨਕਾਰ ਕਰਕੇ ਭੀੜ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਪੁਲਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਚ ਚੌਂਕੀ ਇੰਚਾਰਜ ਏ. ਐੱਸ. ਆਈ.  ਅਜਾਇਬ ਸਿੰਘ ਸਮੇਤ 4 ਹੋਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਲੱਖ ਸਮਝਾਉਣ 'ਤੇ ਵੀ ਜਦ ਪ੍ਰਦਰਸ਼ਕਾਰੀ ਨਾ ਮੰਨੇ ਤਾਂ ਸਥਿਤੀ ਕੰਟਰੋਲ ਕਰਨ ਲਈ ਪੁਲਸ ਨੂੰ ਮਜ਼ਬੂਰਨ ਹਵਾਈ ਫਾਇਰ ਕਰਨੇ ਪਏ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ।

ਪਿੰਡ ਢੰਡਾਰੀ ਦੇ ਲੋਕ ਆਏ ਮਦਦ ਲਈ  
ਕੋਰੋਨਾ ਸੰਕਟ ਦੌਰਾਨ ਦਿਨ-ਰਾਤ ਕੰਮ ਕਰ ਰਹੀ ਪੁਲਸ 'ਤੇ ਪਥਰਾਅ ਹੋਣ 'ਤੇ ਪਿੰਡ ਢੰਡਾਰੀ ਦੇ ਲੋਕ ਮਦਦ ਲਈ ਅੱਗ ਆਏ, ਜਿਨ੍ਹਾਂ ਵਲੋਂ ਪ੍ਰਦਰਸ਼ਕਾਰੀਆਂ ਨੂੰ ਖਦੇੜਨ 'ਚ ਪੁਲਸ ਦਾ ਸਾਥ ਦਿੱਤਾ ਗਿਆ। ਢੰਡਾਰੀ ਖੁਰਦ ਅਤੇ ਉਸ ਦੇ ਨੇੜੇ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਰਹਿ ਰਹੇ ਹਨ। ਉਨ੍ਹਾਂ ਨੂੰ ਕੰਟਰੋਲ ਕਰਨਾ ਪੁਲਸ ਲਈ ਕਿਸੇ ਚੁਣੌਤੀ ਤੋਂ ਘੱੱਟ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪ੍ਰਵਾਸੀ ਮਜ਼ਦੂਰਾਂ ਵਲੋਂ ਲਗਭਗ ਇਕ ਸਾਲ ਪਹਿਲਾਂ ਵੀ ਇਸ ਤਰ੍ਹਾਂ ਧਰਨਾ ਲਾਇਆ ਗਿਆ ਹੈ।


author

Anuradha

Content Editor

Related News