ਵਕਫ ਬੋਰਡ ਦੀ 80 ਫੀਸਦੀ ਜ਼ਮੀਨ ''ਤੇ ਨਾਜਾਇਜ਼ ਕਬਜ਼ੇ (ਵੀਡੀਓ)
Sunday, Jul 29, 2018 - 10:17 AM (IST)
ਚੰਡੀਗੜ੍ਹ (ਮਨਮੋਹਨ ਸਿੰਘ) - ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਨੇ ਸੂਬੇ 'ਚ ਵਕਫ ਬੋਰਡ ਦੀ 80 ਫੀਸਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹੋਣ ਪਿੱਛੇ ਲੈਂਡ ਮਾਫੀਆ ਦਾ ਹੱਥ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਵਕਫ ਬੋਰਡ ਦੀਆਂ 24 ਹਜ਼ਾਰ ਪ੍ਰਾਪਟੀਆਂ ਹਨ, ਜਿਸ 'ਚ ਕੁਝ ਐਗ੍ਰੀਕਲਚਰ ਤੇ ਕੁਝ ਕਮਰਸ਼ੀਅਲ ਦੀਆਂ ਹਨ। ਇਨ੍ਹਾਂ ਪ੍ਰਾਪਟੀਆਂ ਦੇ 40 ਹਜ਼ਾਰ ਕਿਰਾਏਦਾਰ ਹਨ।
ਜਾਣਕਾਰੀ ਦਿੰਦਿਆਂ ਜੁਨੈਦ ਰਜ਼ਾ ਨੇ ਦੱਸਿਆ ਕਿ ਇਸ ਵਾਰ ਕੇਂਦਰ ਨੇ ਉਨ੍ਹਾਂ ਕੋਲੋ 66 ਲੱਖ ਜੀ. ਐੱਸ. ਟੀ. ਮੰਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਜੀ. ਐੱਸ. ਟੀ. ਤੋਂ ਰਿਲੀਫ ਦੇਣ ਦੀ ਮੰਗ ਕੀਤੀ। ਰਜ਼ਾ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਲੈ ਕੇ ਕੇਂਦਰੀ ਮਾਈਨੋਰਿਟੀ ਅਫੇਅਰ ਮਿਨੀਸਟਰ ਨਾਲ ਸਾਡੀ ਬੈਠਕ ਹੋਈ ਹੈ ਕਿਉਂਕਿ ਸਾਡੀ ਇਹ ਚੈਰਿਟੀ ਓਰਗਨਾਈਜ਼ੇਸ਼ਨ ਹੈ।
