ਨਾਜਾਇਜ਼ ਸੰਬੰਧਾਂ ਕਾਰਨ ਸਾਜਿਸ਼ ਤਹਿਤ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ, 6 ਮੁਲਜ਼ਮ ਗ੍ਰਿਫ਼ਤਾਰ, ਖੁੱਲ੍ਹੇ ਵੱਡੇ ਰਾਜ਼

Monday, Mar 11, 2024 - 06:19 PM (IST)

ਸੁਲਤਾਨਪੁਰ ਲੋਧੀ (ਸੋਢੀ)- ਕਪੂਰਥਲਾ ਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲੇ ਵਿਖੇ 4 ਅਤੇ 5 ਮਾਰਚ ਦੀ ਦਰਮਿਆਨੀ ਰਾਤ ਨੂੰ ਮੋਟਰ 'ਤੇ ਬੁਲਾ ਕੇ ਬਜ਼ੁਰਗ ਵਿਅਕਤੀ ਬਲਬੀਰ ਸਿੰਘ ਉਰਫ਼ ਬੀਰਾ ਪੁੱਤਰ ਰੇਸ਼ਮ ਸਿੰਘ ਨਿਵਾਸੀ ਹੁਸੈਨਪੁਰ ਬੂਲੇ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਥਾਣਾ ਕਬੀਰਪੁਰ ਪੁਲਸ ਵੱਲੋਂ ਕੀਤੀ ਪੜਤਾਲ ਦੌਰਾਨ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਕਬੀਰਪੁਰ ਵਿਖੇ ਜੁਗਰਾਜ ਸਿੰਘ ਦੇ ਬਿਆਨ 'ਤੇ ਕਤਲ ਕੇਸ ਦਰਜ ਕੀਤਾ ਗਿਆ ਸੀ। ਐੱਸ. ਐੱਸ. ਪੀ. ਕਪੂਰਥਲਾ ਮੈਡਮ ਵਤਸਲਾ ਗੁਪਤਾ ਦੇ ਆਦੇਸ਼ 'ਤੇ ਪੁਲਸ ਕਪਤਾਨ ਤਫ਼ਤੀਸ਼ ਸਰਬਜੀਤ ਸਿੰਘ ਰਾਏ ਅਤੇ ਡੀ. ਐੱਸ. ਪੀ. ਬਬਨਦੀਪ ਸਿੰਘ ਦੀ ਅਗਵਾਈ 'ਚ ਐੱਸ. ਆਈ. ਗੁਰਸਾਹਿਬ ਸਿੰਘ ਥਾਣਾ ਮੁਖੀ ਕਬੀਰਪੁਰ ਵੱਲੋਂ ਟੈਕਨੀਕਲ ਢੰਗ ਨਾਲ ਜਾਂਚ ਕੀਤੀ ਗਈ ਅਤੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ ਗਈ।

PunjabKesari

ਡੀ. ਐੱਸ. ਪੀ. ਨੇ ਵਾਰਦਾਤ ਸਬੰਧੀ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਮੁਕੱਦਮੇ ਵਿਚ ਮੁੱਖ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਸਾਧੂ ਰਾਮ ਵਾਸੀ ਪਿੰਡ ਹੁਸੈਨਪੁਰ ਬੂਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਦਾਲਤ ਵਿਚ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ ਉਰਫ਼ ਬੀਰਾ ਦੇ ਉਸ ਦੀ ਪਤਨੀ ਨਾਲ ਨਾਜ਼ਾਇਜ਼ ਸੰਬੰਧ ਸਨ, ਜੋ ਰਾਤ ਬਰਾਤੇ ਉਸ ਦੀ ਪਤਨੀ ਨੂੰ ਮਿਲਿਆ ਕਰਦਾ ਸੀ, ਜਿਸ 'ਤੇ ਉਸ ਦੇ ਨਾਬਾਲਗ ਲੜਕੇ ਵੱਲੋਂ ਇਹ ਸਭ ਕੁਝ ਵੇਖ ਲਿਆ ਗਿਆ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਜਾਰੀ ਹੋ ਗਿਆ ਅਲਰਟ (ਵੀਡੀਓ)

ਡੀ. ਐੱਸ. ਪੀ. ਨੇ ਦੱਸਿਆ ਕਿ ਜਿਨ੍ਹਾਂ ਨੇ ਉਸ ਦਿਨ ਤੋਂ ਹੀ ਬਲਬੀਰ ਸਿੰਘ ਉਰਫ਼ ਬੀਰਾ ਦਾ ਕਤਲ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਜਿਨ੍ਹਾਂ ਨੇ ਪੂਰੀ ਪਲੈਨਿੰਗ ਤਹਿਤ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਰਿਸ਼ਤੇਦਾਰ ਗਿਆਨ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਆਹਲੀ ਖੁਰਦ, ਉਸ ਦੇ ਲੜਕੇ ਸੁਖਦੇਵ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਆਹਲੀ ਖ਼ੁਰਦ, ਸੰਦੀਪ ਉਰਵ ਸੀਟੀ ਪੁੱਤਰ ਗੁਲਜ਼ਾਰ ਵਾਸੀ ਆਹਲੀ ਖੁਰਦ, ਕਮਲਜੀਤ ਉਰਫ਼ ਕੱਥਾ ਪੁੱਤਰ ਬਲਵਿੰਦਰ ਸਿੰਘ ਵਾਸੀ ਆਹਲੀ ਖੁਰਦ ਅਤੇ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਹੁਸੈਨਪੁਰ ਬੂਲੇ ਵੱਲੋਂ ਮਿਤੀ 4 ਮਾਰਚ ਦੀ ਰਾਤ ਸੁਖਵਿੰਦਰ ਕੌਰ ਪਾਸੋ ਫੋਨ ਕਰਵਾ ਕਿ ਬਲਬੀਰ ਸਿੰਘ ਉਰਫ਼ ਬੀਰਾ ਨੂੰ ਘਰ ਬੁਲਾਇਆ ਅਤੇ ਉਸ ਨੂੰ ਸ਼ਰਾਬ ਪਿਲਾਈ ਅਤੇ ਜਦੋਂ ਉਹ ਹੋਸ਼ ਤੋਂ ਬਾਹਰ ਹੋ ਗਿਆ ਤਾਂ ਉਸ ਨੂੰ ਬਹਾਨੇ ਨਾਲ ਮੋਟਰ 'ਤੇ ਲੈ ਗਏ, ਜਿੱਥੇ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਦੌਰਾਨ ਗ੍ਰਿਫ਼ਤਾਰ 6 ਮੁਲਜ਼ਮਾਂ ਵੱਲੋਂ ਮੰਨਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਬਲਬੀਰ ਸਿੰਘ ਪਾਸੋਂ ਪੈਸੇ ਵੀ ਲਏ ਹੋਏ ਸਨ ਅਤੇ ਜਿਸ ਕਾਰਨ ਬਲਬੀਰ ਸਿੰਘ ਬੀਰਾ ਲਖਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨਾਲ ਨਾਜਾਇਜ਼ ਸੰਬੰਧ ਬਣਾਉਂਦਾ ਸੀ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਪਰਤਦਿਆਂ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਉੱਡੇ ਕਾਰ ਦੇ ਪਰਖੱਚੇ, ਇਕ ਦੀ ਮੌਤ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News