ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਸਮਗਲਿੰਗ, ਗ੍ਰਾਹਕਾਂ ਤੱਕ ਇਸ ਤਰ੍ਹਾਂ ਪਹੁੰਚ ਰਹੇ ਹਥਿਆਰ

Tuesday, Oct 12, 2021 - 01:25 PM (IST)

ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਸਮਗਲਿੰਗ, ਗ੍ਰਾਹਕਾਂ ਤੱਕ ਇਸ ਤਰ੍ਹਾਂ ਪਹੁੰਚ ਰਹੇ ਹਥਿਆਰ

ਜਲੰਧਰ (ਦੀਪਕ): ਸ਼ਹਿਰ ’ਚ ਅਪਰਾਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ ਵੱਧ ਰਹੇ ਹਨ। ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰਾਂ ਦੀ ਤਲਾਸ਼ ਕਰ ਰਹੀ ਹੈ। ਇਸੇ ਤਰ੍ਹਾਂ ਇਨ੍ਹੀਂ ਦਿਨੀਂ  ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋ ਰਹੀ ਹੈ,ਜਿਸ ’ਚ ਇਹ ਲਿਖਿਆ ਗਿਆ ਹੈ ਕਿ ਕਿਸੇ ਨੇ ਪਿਸਤੌਲ ਲੈਣੀ ਹੈ ਤਾਂ ਉਸ ’ਤੇ ਨੰਬਰ ’ਤੇ ਕਾਲ ਕਰੇ।

ਇਹ ਵੀ ਪੜ੍ਹੋ :  ਅਕ੍ਰਿਤਘਣ ਪੁੱਤਰ! ਗੁੱਸੇ 'ਚ ਆਏ ਨੇ ਪਿਓ ਨੂੰ ਮਾਰਿਆ ਧੱਕਾ, ਕੰਧ 'ਚ ਸਿਰ ਵੱਜਣ ਕਾਰਨ ਤਿਆਗੇ ਪ੍ਰਾਣ

PunjabKesari

ਜਾਣਕਾਰੀ ਮੁਤਾਬਕ ਉਸ ਸ਼ਖ਼ਸ ਨੇ ਆਪਣਾ ਵਟ੍ਹਸਐੱਪ ਨੰਬਰ ਵੀ ਸ਼ੇਅਰ ਕੀਤਾ ਹੈ। ਨੰਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਅੱਜ ਕੱਲ੍ਹ ਵੀਡੀਓ ਕਾਲ ’ਤੇ ਗੰਨ ਦਿਖਾਏ ਜਾਂਦੇ ਹਨ ਅਤੇ ਫਰੀ ਹੋਮ ਡਿਲਿਵਰੀ ਵੀ ਦਿੱਤੀ ਜਾਂਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਸਬੰਧੀ ’ਚ ਕੀ ਕਾਰਵਾਈ ਕਰਦੀ ਹੈ। 

ਇਹ ਵੀ ਪੜ੍ਹੋ : ਵੱਡੇ ਘਰਾਂ ਦੀਆਂ ਚੱਲਦੀਆਂ ਨਾਜਾਇਜ਼ ਬੱਸਾਂ ’ਤੇ ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ,25 ਬੱਸਾਂ ਜ਼ਬਤ


author

Shyna

Content Editor

Related News