ਨਾਜਾਇਜ਼ ਰੇਤਾ ਦੀਆਂ ਟਰਾਲੀਆਂ ਸਣੇ 2 ਕਾਬੂ
Thursday, Aug 30, 2018 - 05:07 AM (IST)
ਖੇਮਕਰਨ, (ਅਵਤਾਰ, ਗੁਰਮੇਲ)- ਥਾਣਾ ਖੇਮਕਰਨ ਦੀ ਪੁਲਸ ਨੇ ਰੇਤਾ ਦੀਆਂ ਭਰੀਆਂ ਟਰਾਲੀਆਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਖੇਮਕਰਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਚਰਨਜੀਤ ਸਿੰਘ ਨੇ ਅੱਡਾ ਮਾਛੀਕੇ ਤੋਂ ਦੌਰਾਨੇ ਗਸ਼ਤ ਦੌਰਾਨ ਕੁਲਬੀਰ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਵਾਰਡ ਨੰਬਰ-11 ਖੇਮਕਰਨ ਅਤੇ ਪਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭੰਗਾਲਾ ਹਵੇਲੀਆਂ ਨੂੰ 2 ਰੇਤਾ ਦੀਆਂ ਭਰੀਆਂ ਟਰਾਲੀਆਂਸਣੇ ਕਾਬੂ ਕਰ ਕੇ ਪਰਚਾ ਦਰਜ ਕਰ ਲਿਆ ਹੈ। ਦੋਸ਼ੀ ਪਰਮਜੀਤ ਸਿੰਘ ਨੇ ਆਪਣੀ ਜ਼ਮੀਨ ਵਿਚ ਰੇਤਾ ਦਾ ਖੱਡਾ ਲਾਇਆ ਸੀ ਤੇ ਉਥੋਂ ਰੇਤਾ ਲਿਆ ਕੇ ਵੇਚਦਾ ਸੀ।
