ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

Saturday, Mar 27, 2021 - 10:20 AM (IST)

ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

ਅੰਮ੍ਰਿਤਸਰ (ਅਰੁਣ) - ਥਾਣਾ ਛੇਹਰਟਾ ਦੀ ਪੁਲਸ ਨੇ ਬੀਤੀ 17 ਮਾਰਚ ਨੂੰ ਨਰਾਇਣਗੜ੍ਹਾ ਛੇਹਰਟਾ ਵਾਸੀ ਇਕ ਨੌਜਵਾਨ ਦੀ ਗੁੰਮਸ਼ੁਦਗੀ ਰਿਪੋਰਟ ਦੀ ਤਫਤੀਸ਼ ਦੌਰਾਨ ਨੌਜਵਾਨ ਦੀ ਲਾਸ਼ ਨੂੰ ਇਕ ਗਟਰ ਵਿਚੋਂ ਬਰਾਮਦ ਕਰ ਲਿਆ ਹੈ, ਜਿਸ ਨੂੰ ਟੋਟੇ-ਟੋਟੇ ਕਰਕੇ ਸੁੱਟਿਆ ਗਿਆ ਸੀ। ਲਾਸ਼ ਦੇ ਟੋਟੇ ਕਰਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 

ਪ੍ਰੈੱਸ ਦੌਰਾਨ ਖ਼ੁਲਾਸਾ ਕਰਦਿਆਂ ਏ. ਸੀ. ਪੀ. ਪੱਛਮੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ 17 ਮਾਰਚ 2021 ਨੂੰ ਨਰਾਇਣਗੜ੍ਹ ਵਾਸੀ ਸੌਰਵ ਮਹਾਜਨ ਦੀ ਸ਼ਿਕਾਇਤ ’ਤੇ ਕੱਟੜਾ ਆਹਲੂਵਾਲੀਆ ਸਥਿਤ ਇਕ ਕੱਪੜੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਉਸਦੇ ਭਰਾ ਸ਼ਿਵਮ ਮਹਾਜਨ ਦੀ ਗੁੰਮਸ਼ੁਸਦਗੀ ਰਿਪੋਰਟ ਪੁਲਸ ਵਲੋਂ ਦਰਜ ਕੀਤੀ ਗਈ ਸੀ। ਸ਼ਿਕਾਇਤ ’ਚ ਉਸ ਨੇ ਆਪਣੇ ਭਰਾ ਨੂੰ ਸੰਜੇ ਕੁਮਾਰ, ਉਸਦੇ ਭਰਾ ਲਲਿਤ ਕੁਮਾਰ ਅਤੇ ਇਕ ਜਨਾਨੀ ਮੰਜੂ ਵੱਲੋਂ ਗਾਇਬ ਕਰ ਕੇ ਮੌਤ ਦੇ ਘਾਟ ਉਤਾਰਣ ਦਾ ਸ਼ੱਕ ਜਾਹਿਰ ਕੀਤਾ ਸੀ।

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ 

ਥਾਣਾ ਛੇਹਰਟਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਤਕਨੀਕੀ ਮਦਦ ਨਾਲ ਅੱਜ ਮੁਲਜ਼ਮ ਸੰਜੇ ਕੁਮਾਰ ਅਤੇ ਉਸਦੀ ਸਹਿਯੋਗ ਮੰਜੂ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੋਨਾਂ ਨੇ ਲਲਿਤ ਨਾਲ ਮਿਲ ਕੇ ਇਕ ਸੋਚੀ ਸਮਝੀ ਵਿਉਂਤਬੰਦੀ ਤਹਿਤ ਸ਼ਿਵਮ ਦਾ ਕਤਲ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਨੇ ਲਾਸ਼ ਦੇ ਟੋਟੇ ਕਰ ਕੇ ਉਜਾਗਰ ਨਗਰ ’ਚ ਸੀਵਰੇਜ ਦੇ ਇਕ ਗਟਰ ਵਿਚ ਸੁੱਟ ਦਿੱਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਤਹਿਸੀਲਦਾਰ-2 ਰਤਨਜੀਤ ਸਿੰਘ ਖੁੱਲਰ ਦੀ ਹਾਜ਼ਰੀ ’ਚ ਲਾਸ਼ ਨੂੰ ਬਰਾਮਦ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਅਣਪਛਾਤੇ ਵਿਅਕਤੀਆਂ ਨੇ ਵਿਸ਼ਾਲ ਮੇਗਾ ਮਾਰਟ ਦੇ ਸ਼ੀਸ਼ੇ ਤੋੜ ਚਲਾਈਆਂ ਗੋਲੀਆਂ (ਤਸਵੀਰਾਂ)

ਏ. ਸੀ. ਪੀ. ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਸੰਜੇ ਕੁਮਾਰ ਦਾ ਆਪਣੀ ਪਤਨੀ ਪੂਜਾ ਨਾਲ ਤਲਾਕ ਦਾ ਕੇਸ ਚਲ ਰਿਹਾ ਸੀ। ਪੂਜਾ ਦੇ ਸ਼ਿਵਮ ਮਹਾਜਨ ਨਾਲ ਨਾਜਾਇਜ਼ ਸਬੰਧ ਕਾਇਮ ਹੋ ਗਏ, ਜਿਸ ਦੀ ਭਿਣਕ ਸੰਜੇ ਕੁਮਾਰ ਨੂੰ ਲੱਗ ਗਈ। ਸੰਜੇ ਨੇ ਆਪਣੀ ਸਹਿਯੋਗੀ ਮੰਜੂ ਦੀ ਮਦਦ ਨਾਲ ਹਨੀ ਟਰੈਪ ਲਗਾ ਕੇ ਸ਼ਿਵਮ ਨੂੰ ਘਰ ਬੁਲਾਇਆ ਅਤੇ ਸੰਜੇ ਨੇ ਆਪਣੇ ਭਰਾ ਲਲਿਤ ਅਤੇ ਮੰਜੂ ਨਾਲ ਮਿਲਕੇ ਸ਼ਿਵਮ ਦਾ ਕਤਲ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

ਉਜਾਗਰ ਨਗਰ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲਾਸ਼ ਦੇ ਟੋਟੇ ਕਰ ਕੇ ਉਸਨੂੰ ਸੀਵਰੇਜ ਦੇ ਗਟਰ ਵਿਚ ਸੁੱਟ ਦਿੱਤਾ। ਏ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਲਲਿਤ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁੰਮਸ਼ੁਦਗੀ ਰਿਪੋਰਟ ’ਚ ਕਤਲ ਦੇ ਦੋਸ਼ ਤਹਿਤ ਜੁਰਮ ਦਾ ਵਾਧਾ ਕਰਕੇ ਪੁਲਸ ਵਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ

ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸੰਸਕਾਰ ਨਾ ਕਰਨ ’ਤੇ ਅੜ੍ਹਿਆ ਪਰਿਵਾਰ, ਰੱਖੀਆਂ ਇਹ ਮੰਗਾਂ


author

rajwinder kaur

Content Editor

Related News