ਹੁਣ ਨਾਜਾਇਜ਼ ਕਬਜ਼ਿਆਂ ਨੂੰ ਰੋਕੇਗੀ ''ਯੈਲੋ ਲਾਈਨ''

12/24/2017 12:16:12 PM

ਫਗਵਾੜਾ (ਰੁਪਿੰਦਰ ਕੌਰ)— ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਜੋ ਕਿ ਨਵੇਂ ਨਿਗਮ ਕਮਿਸ਼ਨਰ ਵੱਲੋਂ ਬੜੀ ਸਖਤੀ ਨਾਲ ਚਲਾਈ ਜਾ ਰਹੀ ਹੈ, ਉਸ ਨੂੰ ਅੱਗੇ ਵਧਾਉਂਦੇ ਹੋਏ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਆਈ. ਏ. ਐੱਸ. ਫਗਵਾੜਾ ਨੇ ਪੂਰੇ ਸ਼ਹਿਰ ਨੂੰ ਨਵੀਂ ਪੀਲੀ ਲਾਈਨ 'ਚ ਬੰਣਨ ਦਾ ਫੈਸਲਾ ਕੀਤਾ ਹੈ ਤਾਂਕਿ ਕਿਸੇ ਨੂੰ ਵੀ ਕੋਈ ਸ਼ੱਕ ਨਾ ਰਹੇ ਕਿ ਅਸੀਂ ਰੇਹੜੀ ਫੜੀ ਜਾਂ ਦੁਕਾਨ ਕਿਥੇ ਤਕ ਵਧਾਉਣੀ ਹੈ ਜਾਂ ਨਹੀਂ। ਨਵੀਂ ਯੈਲੋ ਲਾਈਨ ਲਗਾਉਣ ਬਾਰੇ ਕਮਿਸ਼ਨਰ ਸਾਹਿਬ ਨੇ ਉਸ ਦਿਨ ਵੀ ਦੁਕਾਨਦਾਰਾਂ ਨੂੰ ਦੱਸ ਦਿੱਤਾ ਸੀ ਕਿ ਜਿਸ ਦਿਨ ਕਰੀਬ ਪਿਛਲੇ ਹਫਤੇ ਦੁਕਾਨਦਾਰਾਂ ਨੇ ਨਿਗਮ ਖਿਲਾਫ ਅੰਦੋਲਨ ਕੀਤਾ ਸੀ ਤੇ ਇਹ ਕਿਹਾ ਸੀ ਕਿ ਅਸੀਂ ਕਿਥੇ ਜਾਈਏ। ਕਮਿਸ਼ਨਰ ਬਖਤਾਵਰ ਤੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨੂੰ ਸ਼ਹਿਰ ਦਾ ਵਿਰੋਧ ਵੀ ਸਹਿਣਾ ਪਿਆ ਪਰ ਆਪਣਾ ਪੱਖ ਸਾਫ ਕਰਦੇ ਹੋਏ ਉਨ੍ਹਾਂ ਜਨਤਾ ਨੂੰ ਯੈਲੋ ਲਾਈਨ ਤੋਂ ਪਿੱਛੇ ਰਹਿਣ ਦੀ ਹਦਾਇਤ ਕੀਤੀ ਹੈ। ਨਿਗਮ ਅਧਿਕਾਰੀਆਂ ਦੀ ਹਦਾਇਤ 'ਤੇ ਚੇਤਾਵਨੀ ਨਗਰ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਤੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਸਰਾਏ ਰੋਡ, ਬੱਸ ਸਟੈਂਡ, ਗੋਲ ਚੌਕ, ਕਟਹਿਰਾ ਚੌਕ, ਬਾਂਸਾ ਵਾਲਾ ਬਾਜ਼ਾਰ ਆਦਿ ਸਾਰੇ ਸ਼ਹਿਰ 'ਚ 'ਯੈਲੋ ਲਾਈਨ' ਲਗਵਾ ਰਹੇ ਹਾਂ ਇਸ ਨਾਲ ਟ੍ਰੈਫਿਕ ਸਮੱਸਿਆ ਵੀ ਹੱਲ ਹੋਵੇਗੀ ਅਤੇ ਨਾਜਾਇਜ਼ ਕਬਜ਼ੇ ਵੀ ਚੁੱਕੇ ਜਾਣਗੇ। 
ਉਨ੍ਹਾਂ ਕਿਹਾ ਕਿ ਦੁਕਾਨਦਾਰ, ਰੇਹੜੀ ਫੜੀ ਵਾਲੇ ਲੋਕ ਕਿਰਪਾ ਕਰਕੇ ਯੈਲੋ ਲਾਈਨ ਅੰਦਰ ਰਹਿਣ ਨਹੀਂ ਤਾਂ ਉਨ੍ਹਾਂ 'ਤੇ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਲ ਚੇਤਾਵਨੀ ਵੀ ਦਿੱਤੀ ਕਿ ਪਿਛਲੇ ਸਮਿਆਂ ਵਾਂਗ ਇਹ ਲਾਈਨ ਮਿਟਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।


Related News