ਨਜਾਇਜ਼ ਮਾਈਨਿੰਗ ਮਾਮਲਾ: ਹਾਈਕੋਰਟ ਵਲੋਂ ਬਲਾਚੌਰ ਹਲਕਾ ਵਿਧਾਇਕ, SSP ਤੇ DC ਤਲਬ

08/26/2020 10:43:58 PM

ਬਲਾਚੌਰ,(ਬ੍ਰਹਮਪੁਰੀ)-ਲੰਬੇ ਸਮੇਂ ਤੋਂ ਬਲਾਚੌਰ ਹਲਕੇ 'ਚ ਹੁੰਦੀ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪਿੱਛਲੇ ਦਿਨੀਂ ਕਾਮਰੇਡ ਮਹਾਂ ਸਿੰਘ ਰੌੜੀ ਦੇ ਸਪੁੱਤਰ ਪਰਮਜੀਤ ਸਿੰਘ ਰੌੜੀ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਕ ਰਿੱਟ ਪਟੀਸ਼ਨ ਦਾਖਲ ਕੀਤੀ ਸੀ, ਜਿਸ 'ਤੇ ਹਾਈ ਕੋਰਟ ਨੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਐਸ. ਐਸ. ਪੀ ਅਲਕਾ ਮੀਨਾ, ਡੀ. ਸੀ. ਡਾ. ਸ਼ੀਨਾ ਅਗਰਵਾਲ ਅਤੇ ਕਰੈਸ਼ਰ ਮਾਲਕਾਂ ਨੂੰ ਨੋਟਿਸ ਭੇਜ ਕੇ ਤਲਬ ਕੀਤਾ ਹੈ।

ਕੀ ਸੀ ਮਾਮਲਾ
ਹਲਕਾ ਬਲਾਚੌਰ ਅੰਦਰ ਲੰਮੇ ਸਮੇਂ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਅਤੇ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਰੌੜੀ ਲੰਬੇ ਸਮੇਂ ਤੋਂ ਨਜ਼ਾਇਜ਼ ਮਾਈਨਿੰਗ ਖਿਲਾਫ ਸਾਥੀਆਂ ਸਮੇਤ ਸੰਘਰਸ਼ ਕਰ ਰਹੇ ਸਨ। ਇਸ ਦੌਰਾਨ ਕਾਮਰੇਡ ਮਹਾਂ ਸਿੰਘ ਰੌੜੀ ਅਤੇ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਰੌੜੀ 'ਤੇ ਮਾਈਨਿੰਗ ਮਾਫੀਆ ਨੇ ਕਈ ਵਾਰ ਹਮਲਾ ਵੀ ਕੀਤਾ। ਇਸ ਖਿੱਚੋਤਾਣ ਵਿੱਚ ਕਾਮਰੇਡ ਮਹਾਂ ਸਿੰਘ ਰੌੜੀ ਨੂੰ ਮਾਈਨਿੰਗ ਮਾਫੀਆ ਨੇ ਜੇਲ੍ਹ ਯਾਤਰਾ ਵੀ ਕਰਵਾਈ ਜੋ ਹੁਣ ਤੱਕ ਨਜ਼ਾਇਜ਼ ਮਾਈਨਿੰਗ ਖਿਲਾਫ ਸੰਘਰਸ਼ ਕਰ ਰਹੇ ਸਨ। ਸਮੇਂ ਦੀ ਸਰਕਾਰ ਤੇ ਪ੍ਰਸ਼ਾਸ਼ਨ ਨੇ ਕਾਮਰੇਡਾਂ ਦੀ ਮਾਈਨਿੰਗ ਮਾਫੀਆ ਖਿਲਾਫ ਇਕ ਨਾ ਸੁਣੀ। ਬੇ ਰੋਕ ਨਜ਼ਾਇਜ਼ ਮਾਈਨਿੰਗ ਸੜੋਆ ਬਲਾਕ ਦੇ ਪਿੰਡਾਂ ਨਵਾਗਰਾਂ-ਕੁਲਪੁਰ, ਚਾਂਦਪੁਰ ਰੁੜਕੀ, ਟੋਰੋਵਾਲ, ਰੌੜੀ, ਪੋਜੇਵਾਲ ਆਦਿ ਪਿੰਡਾਂ ਵਿਖੇ ਜਾਰੀ ਹੈ।

ਕੀ ਕਹਿੰਦੇ ਕਾਮਰੇਡ ਰੌੜੀ
ਜਦੋਂ ਕਾਮਰੇਡ ਪਰਮਜੀਤ ਰੌੜੀ ਨਾਲ ਇਸ ਬਾਰੇ ਗਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ 'ਚ ਐਡਵੋਕੈਟ ਆਰ. ਐਸ. ਬੈਂਸ ਰਾਹੀ ਸਿਵਲ ਰਿੱਟ ਪਟੀਸ਼ਨ ਪਈ ਗਈ ਸੀ। ਜਿਸ ਦਾ ਅੱਜ ਅਸਰ ਇਹ ਹੋਇਆ ਕਿ ਮਾਣਯੋਗ ਹਾਈਕੋਰਟ ਨੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਨਵਾਂਸ਼ਹਿਰ, ਐਸ. ਐਸ. ਪੀ ਨਵਾਂਸਹਿਰ, ਸਿੱਧੀ ਵਿਨਾਇਕ ਸਟੋਨ ਕਰੈਸ਼ਰ ਐਂਡ ਸਕਰੀਨਿੰਗ ਅਤੇ ਉਨ੍ਹਾਂ ਦੇ ਪਾਰਟਨਰ ਸੌਰਵ ਬੱਸੀ ਚਾਂਦਪੁਰ ਰੁੜਕੀ, ਗੁਰੂ ਤੇਗ ਬਹਾਦੁਰ ਖਾਲਸਾ ਕਰੈਸ਼ਰ ਦੇ ਮਾਲਕ ਜਸਬੀਰ ਸਿੰਘ ਨੂੰ ਪਾਰਟੀ ਬਣਾਉਦਿਆਂ 2 ਸਤੰਬਰ ਤੱਕ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ। ਜਦੋਂ ਇਸ ਸੰਬੰਧੀ ਕਾਮਰੇਡ ਪਰਮਜੀਤ ਸਿੰਘ ਰੌੜੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਹਾਈਕੋਰਟ 'ਚ ਇਸ ਮਾਮਲੇ ਸੰਬੰਧੀ ਰੁੱਝੇ ਹੋਏ ਹਨ, ਉਹ ਕੱਲ੍ਹ ਇਸ ਮਾਮਲੇ ਸੰਬੰਧੀ ਸਾਥੀਆਂ ਸਮੇਤ ਪ੍ਰੈਸ ਕਾਨਫਰੰਸ ਕਰਨਗੇ।
 


Deepak Kumar

Content Editor

Related News