ਪੁਲਸ ਵੱਲੋਂ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਨਾਲ ਲੱਦੀ ਟਰੈਕਟਰ-ਟਰਾਲੀ ਜ਼ਬਤ, ਡਰਾਈਵਰ ਫ਼ਰਾਰ

Tuesday, Aug 02, 2022 - 04:14 PM (IST)

ਪੁਲਸ ਵੱਲੋਂ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਨਾਲ ਲੱਦੀ ਟਰੈਕਟਰ-ਟਰਾਲੀ ਜ਼ਬਤ, ਡਰਾਈਵਰ ਫ਼ਰਾਰ

ਅੱਪਰਾ (ਦੀਪਾ) : ਲਸਾੜਾ ਪੁਲਸ ਨੇ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਜ਼ਬਤ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਦੋਂ ਕਿ ਟਰੈਕਟਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਦੱਸਿਆ ਬਰਸਾਤ ਦਾ ਮੌਸਮ ਹੋਣ ਕਾਰਨ ਸਤਲੁਜ ਦਰਿਆ ਤੋਂ ਰੇਤ ਕੱਢਣ 'ਤੇ ਸਰਕਾਰ ਵੱਲੋਂ ਮਨਾਹੀ ਕੀਤੀ ਹੋਈ ਹੈ।

ਇਸ ਦੌਰਾਨ ਇੱਕ ਵਿਅਕਤੀ ਦਰਿਆ ਸਤਲੁਜ ਟਿੱਬੇ ਰੱਤੇ ਵੱਲੋਂ ਨਜ਼ਾਇਜ਼ ਤੌਰ 'ਤੇ ਬਿਨਾਂ ਨੰਬਰੀ ਟਰੈਕਟਰ-ਟਰਾਲੀ 'ਚ ਰੇਤ ਲੱਦ ਕੇ ਆ ਰਿਹਾ ਸੀ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਸ਼ਨਾਖਤ ਨਜ਼ੀਰ ਅਹਿਮਦ ਪੁੱਤਰ ਅਮੀਰ ਅਲੀ ਵਾਸੀ ਪਿੰਡ ਲਸਾੜਾ ਵਜੋਂ ਹੋਈ ਹੈ। ਏ. ਐੱਸ. ਆਈ ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਦੱਸਿਆ ਕਥਿਤ ਦੋਸ਼ੀ ਦੇ ਖ਼ਿਲਾਫ਼ ਮਾਈਨਿੰਗ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਟਰੈਕਟਰ-ਟਰਾਲੀ ਨੂੰ  ਜ਼ਬਤ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
 


author

Babita

Content Editor

Related News