ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ ਕਾਬੂ

11/20/2017 7:13:17 AM

ਅੰਮ੍ਰਿਤਸਰ, (ਜ. ਬ.)- ਵੱਖ-ਵੱਖ ਛਾਪੇਮਾਰੀਆਂ ਦੌਰਾਨ ਜ਼ਿਲਾ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਦੇ 5 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਬਿਆਸ ਦੀ ਪੁਲਸ ਨੇ 15 ਬੋਤਲਾਂ ਸ਼ਰਾਬ ਸਮੇਤ ਬਿਕਰਮਜੀਤ ਸਿੰਘ ਵਾਸੀ ਧੂਲਕਾ, ਇਸਲਾਮਾਬਾਦ ਥਾਣੇ ਦੀ ਪੁਲਸ ਨੇ 16 ਪੇਟੀਆਂ ਕੈਸ਼ ਵ੍ਹਿਸਕੀ, 1 ਪੇਟੀ ਇੰਪੀਰੀਅਲ ਬਲਿਊ ਸਮੇਤ ਕਾਰ ਸਵਾਰ ਕਰਨ ਚੋਪੜਾ ਵਾਸੀ ਗੁਰੂ ਬਾਜ਼ਾਰ ਤੇ ਰੰਮੀ ਵਾਸੀ ਪ੍ਰੀਤ ਨਗਰ ਨੰਗਲੀ ਭੱਠਾ ਨੂੰ ਕਾਬੂ ਕੀਤਾ। ਥਾਣਾ ਛੇਹਰਟਾ ਦੀ ਪੁਲਸ ਨੇ 60 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਜਗਦੀਸ਼ ਸਿੰਘ ਵਾਸੀ ਹਰਗੋਬਿੰਦਪੁਰਾ, ਰਾਮਬਾਗ ਥਾਣੇ ਦੀ ਪੁਲਸ ਨੇ 35 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਕਰਮਜੀਤ ਸਿੰਘ ਵਾਸੀ ਤੁੰਗਪਾਈ ਨੂੰ ਕਾਬੂ ਕਰ ਕੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News