ਨਾਜਾਇਜ਼ ਸ਼ਰਾਬ ਦੀਅਾਂ 14 ਬੋਤਲਾਂ ਸਮੇਤ 1 ਕਾਬੂ

Wednesday, Jul 18, 2018 - 12:16 AM (IST)

ਨਾਜਾਇਜ਼ ਸ਼ਰਾਬ ਦੀਅਾਂ 14 ਬੋਤਲਾਂ ਸਮੇਤ 1 ਕਾਬੂ

ਕਾਠਗਡ਼੍ਹ, (ਰਾਜੇਸ਼)- ਕਾਠਗਡ਼੍ਹ ਪੁਲਸ ਨੇ 14 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਕਾਠਗਡ਼੍ਹ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਏ.ਐੱਸ.ਆਈ. ਰਾਮ ਸ਼ਾਹ ਚੈਕਿੰਗ ਲਈ ਆਸਰੋਂ ਨਵੇਂ ਪੁਲ ਦੇ ਨਜ਼ਦੀਕ ਬਣੇ ਗਲੈਕਸੀ ਹੋਟਲ ਕੋਲ ਮੌਜੂਦ ਸੀ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੈਲ ਮਾਜਰਾ ਦਾ ਵਸਨੀਕ ਅਮਰਜੀਤ ਸਿੰਘ ਪੁੱਤਰ ਵਰਿਆਮ ਸਿੰਘ ਸ਼ਰਾਬ ਵੇਚਦਾ ਹੈ, ਜੋ ਅੱਜ ਵੀ ਆਪਣੀ ਸਕੂਟਰੀ ’ਤੇ ਸ਼ਰਾਬ ਰੱਖ ਕੇ ਪਿੰਡ ਦੇ ਸ਼ਮਸ਼ਾਨਘਾਟ ਵੱਲ ਸ਼ਰਾਬ ਵੇਚਣ ਜਾ ਰਿਹਾ ਹੈ। ਜਿਸ ’ਤੇ ਪੁਲਸ ਨੇ ਕਾਰਵਾਈ ਕਰਦਿਆਂ  ਮੁਲਜ਼ਮ ਅਮਰਜੀਤ ਸਿੰਘ ਨੂੰ ਇਤਲਾਹ ਮੁਤਾਬਿਕ 14 ਬੋਤਲਾਂ ਚੰਡੀਗਡ਼੍ਹ ’ਚ ਵਿਕਣ ਵਾਲੀ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਕੇ ਐਕਸਾਈਜ਼ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। 


Related News