ਕੀ ਨਾਜਾਇਜ਼ ਉਸਾਰੀ ਮਾਲਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਸਰਕਾਰੀ ਨੋਟਿਸ, ਪੜ੍ਹੋ ਪੂਰਾ ਮਾਮਲਾ
Thursday, Jul 28, 2022 - 12:48 AM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਨਗਰ ਕੌਂਸਲ ਦੇ ਨੱਕ ਹੇਠ ਸੈਂਕੜੇ ਨਾਜਾਇਜ਼ ਉਸਾਰੀਆਂ ਸ਼ਰੇਆਮ ਸੜਕਾਂ ਕਿਨਾਰੇ ਚੱਲਦੀਆਂ ਵਿਖਾਈ ਦੇ ਰਹੀਆਂ ਹਨ ਪਰ ਨਗਰ ਕੌਂਸਲ ਦੇ ਅਫ਼ਸਰ ਕਬੂਤਰ ਵਾਂਗ ਅੱਖਾਂ ਬੰਦ ਕਰਨ ਦਾ ਬਹਾਨਾ ਬਣਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ। ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਇਮਾਰਤਾਂ ਦੇ ਮਾਲਕਾਂ ਨੂੰ ਸਿਰਫ ਨੋਟਿਸ ਕੱਢ ਕੇ ਆਪਣਾ ਕਾਨੂੰਨੀ ਪੱਲਾ ਝਾੜ ਕੇ ਸ਼ਨੀਵਾਰ ਤੇ ਐਤਵਾਰ ਉਸਾਰੀਆਂ ਕਰਨ ਦੀ ਸਲਾਹ ਦਿੰਦੇ ਨਜ਼ਰ ਆਉਂਦੇ ਹਨ। ਚੰਡੀਗੜ੍ਹ-ਅੰਬਾਲਾ ਮਾਰਗ, ਪੀਰਮੁਛੱਲਾ ਰੋਡ, ਸਿੰਘਪੁਰਾ ਚੌਕ ਤੋਂ ਨਾਗਲਾ ਮਾਰਗ ’ਤੇ ਨਾਜਾਇਜ਼ ਕਈ ਮੰਜ਼ਿਲਾ ਉਸਾਰੀਆਂ ਆਮ ਦੇਖੀਆਂ ਜਾ ਸਕਦੀਆਂ ਹਨ।
ਖ਼ਬਰ ਇਹ ਵੀ : ਪੰਜਾਬ ਸਰਕਾਰ ਖਤਮ ਕਰੇਗੀ ਇਹ ਪੋਸਟ ਤਾਂ ਉਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪੜ੍ਹੋ TOP 10
ਇਥੋਂ ਦੇ ਲੋਕਾਂ ਨੇ ਨਗਰ ਕੌਂਸਲ ਦੇ ਈ. ਓ. ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਕੌਂਸਲ ਗੈਰ-ਕਾਨੂੰਨੀ ਕੰਮਾਂ ਨੂੰ ਪਨਾਹ ਦੇ ਕੇ ਬਿਲਡਰਾਂ ਨਾਲ ਮਿਲੀਭੁਗਤ ਕਰਕੇ ਨਕਸ਼ਿਆਂ ਦੇ ਉਲਟ ਗੈਰ-ਕਾਨੂੰਨੀ ਇਮਾਰਤਾਂ ਬਣਾਉਣ 'ਚ ਉਨ੍ਹਾਂ ਦੀ ਸਾਥ ਦੇ ਰਹੀ ਹੈ। ਇਨ੍ਹਾਂ ਗੈਰ-ਕਾਨੂੰਨੀ ਇਮਾਰਤਾਂ ਖ਼ਿਲਾਫ਼ ਕੋਈ ਸਖਤੀ ਨਹੀਂ ਕੀਤੀ ਜਾਂਦੀ, ਬਲਕਿ ਸਿਰਫ ਨੋਟਿਸ ਕੱਢ ਦਿੱਤਾ ਜਾਂਦਾ ਹੈ, ਹੁੰਦਾ ਕੁਝ ਵੀ ਨਹੀਂ। ਪੰਜਾਬ ਸਰਕਾਰ ਇਕ ਪਾਸੇ ਖਾਲੀ ਖਜ਼ਾਨੇ ਦੀ ਦੁਹਾਈ ਪਾ ਰਹੀ ਹੈ, ਦੂਜੇ ਪਾਸੇ ਜ਼ੀਰਕਪੁਰ ਨਗਰ ਕੌਂਸਲ ਵਿੱਚ ਕਰੋੜਾਂ ਰੁਪਏ ਦੀਆਂ ਫੀਸਾਂ ਦੀ ਹੇਰਾਫੇਰੀ ਕਰਕੇ ਸ਼ਰੇਆਮ ਸੂਬਾ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਲੋਕਲ ਬਾਡੀਜ਼ ਹੈੱਡ ਆਫਿਸ ਦੇ ਅਧਿਕਾਰੀ ਨੇ ਕਿਹਾ ਕਿ ਨਾਜਾਇਜ਼ ਉਸਾਰੀਆਂ ਵਾਲਿਆਂ ਨੂੰ ਨੋਟਿਸ ਕੱਢੇ ਗਏ ਹਨ ਅਤੇ ਜਾਂਚ ਕਰਵਾ ਕੇ ਸਬੰਧਿਤ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਕੀਤੀਆਂ ਬਦਲੀਆਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰ ਰਹੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।