ਮਾਛੀਵਾੜਾ ਪੁਲਸ ਵਲੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

06/05/2019 4:52:26 PM

ਮਾਛੀਵਾੜਾ ਸਾਹਿਬ (ਟੱਕਰ) :  ਮਾਛੀਵਾੜਾ ਪੁਲਸ ਵਲੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਪੁਲਸ ਵਲੋਂ ਪਿੱਛਾ ਕਰਨ 'ਤੇ ਇਹ ਤਸਕਰ ਕਾਰ 'ਚ ਹੀ ਸ਼ਰਾਬ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਪਾਲ ਸਿੰਘ ਪੁਲਸ ਪਾਰਟੀ ਸਮੇਤ ਚੌਂਕੀ 'ਚ ਮੌਜੂਦ ਸੀ। ਇਕ ਮੁਖ਼ਬਰ ਨੇ ਦੱਸਿਆ ਕਿ ਇਕ ਸਕੌਡਾ ਕਾਰ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਸ਼ੇਰਪੁਰ ਬੇਟ ਇਲਾਕੇ 'ਚ ਸਪਲਾਈ ਕਰਨ ਲਈ ਆ ਰਹੇ ਹਨ, ਜਿਨ੍ਹਾਂ ਨਾਲ ਇਕ ਸਵਿਫ਼ਟ ਡਿਜ਼ਾਇਰ ਕਾਰ ਵੀ ਹੈ। ਪੁਲਸ ਨੇ ਸ਼ੇਰਪੁਰ ਬੇਟ ਮੰਦਰ ਨੇੜ੍ਹੇ ਨਾਕਾਬੰਦੀ ਕਰ ਲਈ।

ਇਸ ਸਮੇਂ ਦੌਰਾਨ ਇਕ ਤੇਜ਼ ਰਫ਼ਤਾਰ ਸਕੌਡਾ ਕਾਰ ਆਈ ਜੋ ਮਾਛੀਵਾੜਾ ਸਾਹਿਬ ਵਲ ਮੁੜ ਗਈ। ਪੁਲਸ ਨੇ ਇਸ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਚਾਲਕ ਸੜਕ 'ਤੇ ਹੀ ਕਾਰ ਛੱਡ ਕੇ ਫ਼ਰਾਰ ਹੋ ਗਏ ਅਤੇ ਦੂਜੀ ਸਵਿਫਟ ਕਾਰ 'ਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਕਾਰ ਦਾ ਵੀ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬੂ 'ਚ ਨਾ ਆ ਸਕੇ। ਪੁਲਸ ਵਲੋਂ ਜਦੋਂ ਸੜਕ 'ਤੇ ਖੜੀ ਸਕੌਡਾ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ, ਜਿਸ 'ਤੇ ਮਾਛੀਵਾੜਾ ਥਾਣਾ 'ਚ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਸ਼ਾ ਤਸਕਰਾਂ ਦੀ ਪਛਾਣ ਕੀਤੀ ਜਾ ਰਹੀ ਹੈ।  


Anuradha

Content Editor

Related News