ਮੋਟੀ ਰਕਮ ਵਸੂਲ ਕੇ ਕੀਤਾ ਜਾਂਦਾ ਸੀ ਗੈਰ-ਕਾਨੂੰਨੀ ਗਰਭਪਾਤ, ਪੁਲਸ ਦੇ ਸ਼ਿਕੰਜੇ 'ਚ ਇੰਝ ਫਸੀ ਮਹਿਲਾ ਡਾਕਟਰ

Thursday, Aug 03, 2023 - 09:10 PM (IST)

ਮੋਟੀ ਰਕਮ ਵਸੂਲ ਕੇ ਕੀਤਾ ਜਾਂਦਾ ਸੀ ਗੈਰ-ਕਾਨੂੰਨੀ ਗਰਭਪਾਤ, ਪੁਲਸ ਦੇ ਸ਼ਿਕੰਜੇ 'ਚ ਇੰਝ ਫਸੀ ਮਹਿਲਾ ਡਾਕਟਰ

ਬਠਿੰਡਾ (ਵਿਜੇ ਵਰਮਾ) : ਹਾਜੀਰਤਨ ਚੌਕ ਸਥਿਤ ਬਾਂਸਲ ਨਰਸਿੰਗ ਹੋਮ ਵਿਖੇ ਚੱਲ ਰਹੇ ਗੈਰ-ਕਾਨੂੰਨੀ ਗਰਭਪਾਤ ਕੇਂਦਰ 'ਤੇ ਸਿਹਤ ਵਿਭਾਗ ਦੀ ਛਾਪੇਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸਿਹਤ ਵਿਭਾਗ, ਪੁਲਸ ਪ੍ਰਸ਼ਾਸਨ ਅਤੇ ਪੀਐੱਨਡੀਟੀ ਸੈੱਲ ਦੀ ਟੀਮ ਨੇ ਅੱਜ ਦੇਰ ਸ਼ਾਮ ਮਾਡਲ ਟਾਊਨ ਸਥਿਤ ਕਿਰਾਏ ਦੇ ਮਕਾਨ 'ਚੋਂ ਇਕ ਮਹਿਲਾ ਡਾਕਟਰ ਨੂੰ ਇਕ ਔਰਤ ਦਾ ਗਰਭਪਾਤ ਕਰਵਾ ਕੇ 4 ਹਜ਼ਾਰ ਰੁਪਏ ਫੀਸ ਵਸੂਲਦੇ ਰੰਗੇ ਹੱਥੀਂ ਕਾਬੂ ਕੀਤਾ। ਉਕਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਗਰਭਪਾਤ ਲਈ ਵਰਤਿਆ ਜਾਣ ਵਾਲਾ ਦੇਸੀ ਸਾਮਾਨ ਵੀ ਜ਼ਬਤ ਕਰ ਲਿਆ ਹੈ।

ਇਹ ਵੀ ਪੜ੍ਹੋ : Breaking News : 'ਆਪ' MP ਸੁਸ਼ੀਲ ਰਿੰਕੂ ਲੋਕ ਸਭਾ 'ਚੋਂ ਪੂਰੇ ਸੈਸ਼ਨ ਲਈ ਸਸਪੈਂਡ

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਜੀਰਤਨ ਚੌਕ ਨੇੜੇ ਬਾਂਸਲ ਕਲੀਨਿਕ 'ਚ ਇਕ ਮਹਿਲਾ ਬੀਐੱਮਐੱਸ ਡਾਕਟਰ ਹੈ ਅਤੇ ਇੱਥੇ ਉਹ ਦੂਰ-ਦੁਰਾਡੇ ਅਤੇ ਪੱਛੜੇ ਇਲਾਕਿਆਂ ਤੋਂ ਆਉਂਦੀਆਂ ਔਰਤਾਂ ਅਤੇ ਅਣਵਿਆਹੀਆਂ ਲੜਕੀਆਂ ਤੋਂ ਮੋਟੀ ਰਕਮ ਵਸੂਲ ਕੇ ਗਰਭਪਾਤ ਕਰਵਾਉਂਦੀ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਲਈ ਟੀਮ ਬਣਾਈ। ਟੀਮ ਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸੁਖਜਿੰਦਰ ਸਿੰਘ ਗਿੱਲ ਨੂੰ ਸੌਂਪੀ ਗਈ, ਜਦਕਿ ਸਿਹਤ ਵਿਭਾਗ ਦੇ ਨਾਲ-ਨਾਲ ਹੋਰ ਵਿਭਾਗਾਂ ਦੇ ਮੁਖੀ ਵੀ ਉਨ੍ਹਾਂ ਨੂੰ ਸੌਂਪੇ ਗਏ। ਉਕਤ ਟੀਮ ਨੇ ਟ੍ਰੈਪ ਲਗਾ ਕੇ ਗਰਭਵਤੀ ਔਰਤ ਨੂੰ ਭੇਜ ਦਿੱਤਾ ਅਤੇ ਪੂਰੇ ਮਾਮਲੇ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ।

PunjabKesari

ਇਹ ਵੀ ਪੜ੍ਹੋ : ਪੁਲਸ ਪ੍ਰਸ਼ਾਸਨ 'ਚ ਫੇਰਬਦਲ, ACP ਤੇ DSPs ਦੇ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਪੂਰੀ ਲਿਸਟ

ਮਹਿਲਾ ਡਾਕਟਰ ਵੰਦਨਾ ਬਾਂਸਲ ਨੇ ਵੀਰਵਾਰ ਦੁਪਹਿਰ ਉਕਤ ਔਰਤ ਨੂੰ ਨਿਰੀਖਣ ਲਈ ਬੁਲਾਇਆ ਅਤੇ ਇਸ ਕੰਮ ਲਈ ਸਾਢੇ 4 ਹਜ਼ਾਰ ਰੁਪਏ ਫ਼ੀਸ ਵਜੋਂ ਮੰਗੇ। ਡਾਕਟਰ ਦੇ ਦੱਸੇ ਅਨੁਸਾਰ ਮਹਿਲਾ ਕਲੀਨਿਕ ਪਹੁੰਚੀ, ਜਿੱਥੋਂ ਮਹਿਲਾ ਡਾਕਟਰ ਉਸ ਨੂੰ ਮਾਡਲ ਟਾਊਨ ਸਥਿਤ ਕਿਰਾਏ ਦੇ ਮਕਾਨ ਵਿੱਚ ਲੈ ਗਈ। ਮਾਡਲ ਟਾਊਨ ਪੁੱਜਣ ’ਤੇ ਪੁਲਸ ਟੀਮ ਨੇ ਸਿਹਤ ਵਿਭਾਗ ਅਤੇ ਪੀਐੱਨਡੀਟੀ ਸੈੱਲ ਨਾਲ ਮਿਲ ਕੇ ਮੌਕੇ ’ਤੇ ਛਾਪਾ ਮਾਰਿਆ ਅਤੇ ਮਹਿਲਾ ਡਾਕਟਰ ਨੂੰ 4500 ਰੁਪਏ ਦੀ ਨਕਦੀ ਸਮੇਤ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਲਈ ਸੈੱਲ ਦੇ ਦਫ਼ਤਰ ਲੈ ਗਈ। ਡਾਕਟਰ ਅਤੇ ਗਰਭਪਾਤ ਕਰਵਾਉਣ ਵਾਲੀ ਔਰਤ ਖ਼ਿਲਾਫ਼ ਗੈਰ-ਕਾਨੂੰਨੀ ਗਰਭਪਾਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News