ਨਾਭਾ ’ਚ ਵੱਡੀ ਵਾਰਦਾਤ, ਆਈਲੈਟਸ ਦੀ ਕਲਾਸ ਲਗਾ ਕੇ ਆ ਰਹੇ ਮੁੰਡੇ ਨੂੰ ਥਾਰ ’ਚ ਆਏ ਨੌਜਵਾਨਾਂ ਨੇ ਮਾਰੀ ਗੋਲ਼ੀ

Wednesday, Jul 21, 2021 - 11:07 PM (IST)

ਨਾਭਾ (ਰਾਹੁਲ) : ਨਾਭਾ ਦੇ ਸਰਕਾਰੀ ਕਾਲਜ ਗਰਾਊਂਡ ਦੇ ਸਾਹਮਣੇ ਇਕ ਨੌਜਵਾਨ ਸਰਵਿੰਦਰ ਸਿੰਘ ਜੋ ਕਿ ਆਈਲੈਟਸ ਦੀ ਕਲਾਸ ਲਗਾ ਕੇ ਬਿਲਡਿੰਗ ’ਚੋਂ ਹੇਠਾਂ ਆਇਆ ਹੀ ਕਿ ਥਾਰ ਵਿਚ ਸਵਾਰ ਛੇ-ਸੱਤ ਨੌਜਵਾਨਾਂ ਨੇ ਉਸ ’ਤੇ ਪਹਿਲਾਂ ਡੰਡਿਆਂ ਨਾਲ ਹਮਲਾ ਕੀਤਾ ਅਤੇ ਨਾਲ ਹੀ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਗੋਲ਼ੀ ਸਰਵਿੰਦਰ ਸਿੰਘ ਦੇ ਪੱਟ ’ਚ ਲੱਗੀ। ਇਸ ਦੌਰਾਨ ਗਨੀਮਤ ਇਹ ਰਹੀ ਕਿ ਸਰਵਿੰਦਰ ਸਿੰਘ ਪੈਂਟ ਦੀ ਜੇਬ ਵਿਚ ਮੋਬਾਇਲ ਪਾਇਆ ਸੀ ਅਤੇ ਮੋਬਾਇਲ ਨੂੰ ਪਾਰ ਕਰਕੇ ਗੋਲੀ ਪੱਟ ਵਿਚ ਲੱਗੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸਰਵਿੰਦਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਕਾਂਡ ਆਇਆ ਸਾਹਮਣੇ

ਜ਼ਖ਼ਮੀ ਨੌਜਵਾਨ ਸਰਵਿੰਦਰ ਸਿੰਘ ਦੇ ਕਹਿਣ ਮੁਤਾਬਕ ਪਹਿਲਾਂ ਤਾਂ ਉਸ ਦੇ ਪੈਰਾਂ ਕੋਲ ਕਈ ਗੋਲ਼ੀਆਂ ਚਲਾਈਆਂ ਅਤੇ ਉਸ ਤੋਂ ਬਾਅਦ ਇਕ ਗੋਲੀ ਉਸ ਦੇ ਪੱਟ ਵਿਚ ਮਾਰ ਦਿੱਤੀ। ਇਸ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਛੇ-ਸੱਤ ਨੌਜਵਾਨ ਪਹਿਲਾਂ ਡੰਡਿਆਂ ਨਾਲ ਹਮਲਾ ਕਰਦੇ ਹਨ ਅਤੇ ਬਾਅਦ ਵਿਚ ਤਾਬੜ-ਤੋੜ ਗੋਲ਼ੀਆਂ ਚਲਾ ਦਿੰਦੇ ਹਨ। ਇਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 22 ਸਾਲਾ ਨੌਜਵਾਨ ਪੋਲੋ ਜਿਸ ਨੇ ਹਮਲਾ ਕੀਤਾ ਹੈ, ਉਸ ਕੋਲ ਇਹ ਹਥਿਆਰ ਕਿੱਥੋਂ ਆਏ। ਪੁਲਸ ਹੁਣ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਦਾਅਵੇ ਕਰ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ ਵਿਆਹੀ ਟਾਂਡਾ ਦੀ ਵਿਆਹੁਤਾ ਦਾ ਪਤੀ ਵਲੋਂ ਬੇਰਹਿਮੀ ਨਾਲ ਕਤਲ

ਇਸ ਮੌਕੇ ਤੇ ਪੀੜਤ ਸਰਵਿੰਦਰ ਸਿੰਘ ਨੇ ਕਿਹਾ ਕਿ ਮੈਂ ਆਈਲੈਟਸ ਦੀ ਕਲਾਸ ਲਗਾ ਕੇ ਜਦੋਂ ਹੇਠਾਂ ਕੁਝ ਖਾਣ ਲਈ ਇਕ ਦੁਕਾਨ ’ਤੇ ਰੁਕਿਆ ਤਾਂ ਥਾਰ ਵਿਚ ਛੇ-ਸੱਤ ਨੌਜਵਾਨ ਆਏ ਜਿਸ ਵਿਚ ਇਕ ਪੋਲੋ ਅਤੇ ਰਵੀ ਤੋਂ ਇਲਾਵਾ ਹੋਰ ਨੌਜਵਾਨ ਵੀ ਸਨ ਨੇ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਕਈ ਫਾਇਰ ਕੀਤੇ ਅਤੇ ਇਕ ਗੋਲੀ ਮੇਰੇ ਪੱਟ ਵਿਚ ਮਾਰ ਦਿੱਤੀ। ਪੀੜਤ ਨੌਜਵਾਨ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼  ਸਖ਼ਤ ਕਾਰਵਾਈ ਕੀਤੇ ਜਾਣ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਗੂੜ੍ਹੀ ਨੀਂਦੇ ਸੁੱਤੇ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਛੱਤ ਡਿੱਗਣ ਕਾਰਣ 2 ਮਾਸੂਮ ਬੱਚਿਆਂ ਦੀ ਮੌਤ

ਇਸ ਮੌਕੇ ਜਾਂਚ ਅਧਿਕਾਰੀ ਲਾਲ ਚੰਦ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਇਕ ਨੌਜਵਾਨ ਦੇ ਪੱਟ ਵਿਚ ਗੋਲੀ ਲੱਗੀ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਹ ਵੀ ਪਤਾ ਲੱਗਾ ਹੈ ਕਿ ਥਾਰ ਵਿਚ ਸਵਾਰ ਛੇ-ਸੱਤ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 35 ਲੱਖ ਲਗਾ ਕੇ ਕੈਨੇਡਾ ਭੇਜੀ ਪਤਨੀ ਨੇ ਤੋੜੇ ਸੁਫ਼ਨੇ, ਤਿੰਨ ਸਾਲਾਂ ਤੱਕ ਮੁੰਡਾ ਉਡੀਕਦਾ ਰਿਹਾ ਵੀਜ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News