ਆਈਲੈਟਸ ਕਰਨ ਦੌਰਾਨ ਬਣੇ ਪ੍ਰੇਮ ਸੰਬੰਧ, ਮੁੰਡੇ ਨੇ ਧੋਖਾ ਦੇ ਕੇ ਬਣਾਈ ਅਸ਼ਲੀਲ ਵੀਡੀਓ, ਟੱਪੀਆਂ ਹੱਦਾਂ
Saturday, Nov 27, 2021 - 06:00 PM (IST)
ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਇਕ ਪਿੰਡ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇਕੇ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੀ ਸੂਰਤ ਵਿਚ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਲਾਗਲੇ ਪਿੰਡ ਦੀ ਲੜਕੀ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਸਾਲ 2013 ਵਿਚ ਫ਼ਰੀਦਕੋਟ ਵਿਖੇ ਆਈਲੈਟਸ ਕਰ ਰਹੀ ਸੀ ਤਾਂ ਉਸਦੀ ਮੁਲਾਕਾਤ ਗੁਰਵਿੰਦਰ ਸਿੰਘ ਵਾਸੀ ਪਿੰਡ ਕਲੇਰ ਨਾਲ ਹੋ ਗਈ ਜਿਸ ਉਪਰੰਤ ਇਹ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ।
ਇਹ ਵੀ ਪੜ੍ਹੋ : ਪਰਾਈ ਜਨਾਨੀ ਦੇ ਚੱਕਰ ਨੇ ਉਜਾੜਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ
ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਸ ਉਪਰੰਤ ਗੁਰਵਿੰਦਰ ਸਿੰਘ ਨੇ ਉਸ ਨੂੰ ਦੱਸੇ ਬਿਨਾਂ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਅਦ ਇਹ ਕਹਿ ਕੇ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਵਾ ਲਵੇਗਾ ਸਰੀਰਕ ਸਬੰਧ ਬਣਾਉਣ ਲੱਗ ਪਿਆ ਅਤੇ ਇਸੇ ਦੌਰਾਨ ਉਸਨੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਇਹ ਡਰਾਵਾ ਦੇ ਕੇ ਕਿ ਉਹ ਇਹ ਵੀਡੀਓ ਵਾਇਰਲ ਕਰ ਦੇਵੇਗਾ ਲਗਾਤਾਰ ਜ਼ਬਰੀ ਸਰੀਰਕ ਸਬੰਧ ਬਣਾਉਂਦਾ ਰਿਹਾ। ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਦੀ ਇਸ ਸ਼ਿਕਾਇਤ ਦੀ ਪੜਤਾਲ ਐੱਸ.ਐੱਸ.ਪੀ ਵੱਲੋਂ ਕਰਵਾਉਣ ਉਪਰੰਤ ਜਾਰੀ ਦਿਸ਼ਾ ਨਿਰਦੇਸ਼ ’ਤੇ ਥਾਣਾ ਸਦਰ ਵਿਖੇ ਗੁਰਵਿੰਦਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।