ਇਗਨੂ ’ਚ ਰੀ-ਰਜਿਸਟ੍ਰੇਸ਼ਨ ਲਈ ਆਖ਼ਰੀ ਮਿਤੀ ਵਧਾਈ

Saturday, Aug 17, 2024 - 01:03 PM (IST)

ਚੰਡੀਗੜ੍ਹ (ਰਸ਼ਮੀ) : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਜੁਲਾਈ, 2024 ਸੈਸ਼ਨ ਲਈ ਮਾਸਟਰ, ਬੈਚਲਰ, ਪੀ. ਜੀ. ਡਿਪਲੋਮਾ, ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮਾਂ ਲਈ ਆਨਲਾਈਨ ਦਾਖ਼ਲੇ ਤੇ ਮਾਸਟਰ-ਬੈਚਲਰ ਦੇ ਆਨਲਾਈਨ ਰੀ-ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 31 ਅਗਸਤ ਤੱਕ ਵਧਾ ਦਿੱਤੀ ਹੈ। ਇਗਨੂ ਖੇਤਰੀ ਕੇਂਦਰ ਚੰਡੀਗੜ੍ਹ ਦੇ ਸੀਨੀਅਰ ਨਿਰਦੇਸ਼ਕ ਡਾ. ਭਾਨੂ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਿਨੈਕਾਰ ਦਾਖ਼ਲੇ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਦਾ ਲਿੰਕ ਵੈੱਬਸਾਈਟ ’ਤੇ ਉਪਲੱਬਧ ਹੈ।

ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਨੂੰ ਕੁੱਝ ਡਿਪਲੋਮਾ/ਪੀ. ਜੀ. ਡਿਪਲੋਮਾ ਤੇ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ’ਚ ਮੁਫ਼ਤ ਦਾਖ਼ਲਾ ਦਿੱਤਾ ਜਾਵੇਗਾ। ਫ਼ੀਸ ਛੋਟ ਲਈ ਆਨਲਾਈਨ ਅਰਜ਼ੀ ਦੇਣੀ ਪਵੇਗੀ ਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਵਿਦਿਆਰਥੀ ਇਗਨੂ ਰੀਜਨਲ ਸੈਂਟਰ ਚੰਡੀਗੜ੍ਹ ਦੇ ਫੇਸਬੁੱਕ ਪੇਜ ’ਤੇ ਵੀ ਜਾ ਸਕਦੇ ਹਨ।


Babita

Content Editor

Related News