ਜੇ ਤੁਸੀਂ ਵੀ ਕਰ ਰਹੇ ਹੋ ਵਿਦੇਸ਼ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

Wednesday, Dec 14, 2022 - 06:30 PM (IST)

ਜੇ ਤੁਸੀਂ ਵੀ ਕਰ ਰਹੇ ਹੋ ਵਿਦੇਸ਼ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

ਫਗਵਾੜਾ (ਜਲੋਟਾ) : ਜ਼ਿਲ੍ਹਾ ਕਪੂਰਥਲਾ ਸਮੇਤ ਪੰਜਾਬ ਭਰ ’ਚ ਕਈ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ’ਚ ਸੈਟਲ ਕਰਨ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰ ਅਜਿਹੇ ਧੜੱਲੇਦਾਰ, ਫਰਜ਼ੀ ਟਰੈਵਲ ਏਜੰਟ (ਕਬੂਤਰਬਾਜ਼) ਅਜੇ ਵੀ ਉਸੇ ਤਰਜ਼ ’ਤੇ ਆਪਣਾ ਕਾਲਾ ਕਾਰੋਬਾਰ ਚਲਾ ਰਹੇ ਹਨ, ਜਿਸ ਤਰ੍ਹਾਂ ਉਹ ਪਿਛਲੇ ਕਈ ਸਾਲਾਂ ਤੋਂ ਚਲਾਉਂਦੇ ਰਹੇ ਹਨ, ਇਹ ਸਾਰਾ ਕਾਰੋਬਾਰ ਇਨ੍ਹਾਂ ਵੱਲੋਂ ਇਸ ਤਰ੍ਹਾਂ ਸਥਾਪਤ ਕੀਤਾ ਗਿਆ ਹੈ ਕਿ ਮਾਸੂਮ ਪੰਜਾਬੀ ਆਸਾਨੀ ਨਾਲ ਇਨ੍ਹਾਂ ਦੇ ਜਾਲ ’ਚ ਫਸ ਜਾਂਦੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਵਿਦੇਸ਼ ਭੇਜਣ ਦੇ ਕਾਰਜ ਕਰਨ ਵਾਲੇ ਏਜੰਟਾਂ ਲਈ ਕਈ ਸਖ਼ਤ ਕਾਨੂੰਨ ਬਣਾਏ ਹਨ ਪਰ ਇਹ ਕਾਨੂੰਨ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਰਹਿ ਗਏ ਹਨ। ਜੇਕਰ ਵਿਦੇਸ਼ ਭੇਜਣ ਦੇ ਨਾਂ ’ਤੇ ਦਰਜ ਅਣਗਿਣਤ ਪੁਲਸ ਕੇਸਾਂ ਦੀ ਫਗਵਾੜਾ ਸਮੇਤ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪੁਲਸ ਥਾਣਿਆਂ ’ਚ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਬੇਕਸੂਰ ਪੰਜਾਬੀ ਲੋਕਾਂ ਦੀ ਵਿਦੇਸ਼ਾਂ ਵਿਚ ਵਸਣ ਦੀ ਇੱਛਾ ਨੂੰ ਇਨ੍ਹਾਂ ਧੋਖੇਬਾਜ਼ ਫਰਜ਼ੀ ਟ੍ਰੈਵਲ ਏਜੰਟਾਂ ਨੇ ਇਸ ਤਰ੍ਹਾਂ ਕੈਸ਼ ਕਰ ਲਿਆ ਹੈ ਕਿ ਕਈ ਵਾਰ ਤਾਂ ਇਹ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਲਈ ਮਾਸੂਮ ਪੰਜਾਬੀਆਂ ਨੂੰ ਤਿਆਰ ਕਰ ਲੈਂਦੇ ਹਨ।  ਤ੍ਰਾਸਦੀ ਇਹ ਹੈ ਕਿ ਇਸ ਸਭ ਦੇ ਬਾਵਜੂਦ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸਮੇਤ ਪੂਰੇ ਪੰਜਾਬ ਵਿਚ ਅਜਿਹੇ ਧੋਖੇਬਾਜ਼ ਕਬੂਤਰਬਾਜ਼ਾਂ ਦੀ ਕੋਈ ਕਮੀ ਨਹੀਂ ਹੈ, ਜੋ ਪਹਿਲਾ ਥਾਂ-ਥਾਂ ’ਤੇ ਕਿਰਾਏ ’ਤੇ ਦਫਤਰ ਖੋਲ੍ਹਦੇ ਹਨ ਫਿਰ ਉੱਥੇ ਸਟਾਫ ਰੱਖਦੇ ਹਨ ਅਤੇ ਉੱਥੇ ਹੀ ਲੋਕਾਂ ਨੂੰ ਬੁਲਾ ਕੇ ਵਿਦੇਸ਼ਾਂ ਵਿਚ ਸੈਟਲ ਹੋਣ ਦੇ ਸਬਜ਼ਬਾਗ ਦਿਖਾਉਂਦੇ ਹਨ। ਇਸੇ ਦੌਰਾਨ ਮੌਕਾ ਮਿਲਦੇ ਹੀ ਇਹ ਚੁੱਪਚਾਪ ਵੱਡਾ ਸਕੈਂਡਲ ਕਰ ਲੋਕਾਂ ਦੇ ਲੱਖਾਂ-ਕਰੋੜਾਂ ਰੁਪਏ ਡਕਾਰ ਕੇ ਉਥੋਂ ਤੁਰਦੇ ਬਣਦੇ ਹਨ। 

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ ਬਦਲੀ ਟ੍ਰਾਂਸਪੋਰਟ ਨੀਤੀ, ਬਾਦਲਾਂ ਨੂੰ ਦਿੱਤਾ ਵੱਡਾ ਝਟਕਾ

ਫਰਜ਼ੀ ਏਜੰਟਾਂ ਖਿਲਾਫ ਥਾਣਿਆਂ ਦਰਜ ਹਨ ਅਨੇਕਾਂ ਐੱਫ. ਆਈ. ਆਰਜ਼

ਅਜਿਹੇ ਮਾਮਲਿਆਂ ’ਚ ਥਾਣਿਆਂ ਵਿਚ ਦਰਜ ਕੀਤੀਆਂ ਗਈਆਂ ਐੱਫ. ਆਈ. ਆਰਜ਼ ਇਸ ਗੱਲ ਦਾ ਸਬੂਤ ਹਨ ਕਿ ਕਈ ਵਾਰ ਇਹ ਠੱਗ ਅਮਰੀਕਾ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ਦੇ ਖੁਦ ਹੀ ਜਾਅਲੀ ਵੀਜ਼ੇ ਲਗਵਾ ਕੇ ਭੋਲੇ-ਭਾਲੇ ਪੰਜਾਬੀਆਂ ਨੂੰ ਬੇਵਕੂਫ ਬਣਾ ਚੁੱਕੇ ਹਨ। ਕਈ ਵਾਰ ਲੋਕਾਂ ਨੂੰ ਯੂਰਪ ਭੇਜਣ ਦੇ ਨਾਂ ’ਤੇ ਥਾਈਲੈਂਡ, ਨੇਪਾਲ ਅਤੇ ਹੋਰ ਦੇਸ਼ਾਂ ਵਿਚ ਭੇਜਦੇ ਹਨ, ਜਿੱਥੇ ਉਨ੍ਹਾਂ ਨੂੰ ਜਾਣਾ ਨਹੀਂ ਹੁੰਦਾ। ਕਈ ਵਾਰ ਬੇਕਸੂਰ ਪੰਜਾਬੀ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਉਦੋਂ ਹੁੰਦੇ ਹਨ, ਜਦੋਂ ਵਿਦੇਸ਼ੀ ਸਰਹੱਦ ਪਾਰ ਕਰਦੇ ਸਮੇਂ ਜਾਂ ਤਾਂ ਉਥੇ ਦੀ ਪੁਲਸ ਜਾਂ ਫੌਜ ਵੱਲੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲਾਂ ’ਚ ਬੰਦ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਨਕੋਦਰ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ, ਚਾਰ ਕੁੜੀਆਂ ਦੀ ਹਾਲਤ ਗੰਭੀਰ (ਤਸਵੀਰਾਂ)

ਬੇਖੌਫ ਕਰ ਰਹੇ ਮਨੁੱਖੀ ਸਮੱਗਲਿੰਗ

ਜ਼ਿਕਰਯੋਗ ਹੈ ਕਿ ਅਜਿਹੇ ਠੱਗਾਂ ਨੇ ਪਿੰਡਾਂ ਤੋਂ ਸ਼ਹਿਰਾਂ ਤੱਕ ਆਪਣੇ ਧੋਖੇਬਾਜ਼ ਏਜੰਟਾਂ ਨੂੰ ਪੂਰੀ ਤਰ੍ਹਾਂ ਨਾਲ ਨੈੱਟਵਰਕ ਤਿਆਰ ਕੀਤਾ ਹੋਇਆ ਹੈ, ਜੋ ਬੇਖੌਫ ਹੋ ਕੇ ਮਨੁੱਖੀ ਸਮੱਗਲਿੰਗ ਕਰ ਰਹੇ ਹਨ। ਲੋੜ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜ਼ਿਲ੍ਹਾ ਕਪੂਰਥਲਾ ਸਮੇਤ ਪੂਰੇ ਪੰਜਾਬ ਵਿਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਇਨ੍ਹਾਂ ਠੱਗਾਂ ਵਿਰੁੱਧ ਜ਼ੋਰਦਾਰ ਅਤੇ ਵੱਡੀ ਮੁਹਿੰਮ ਚਲਾਵੇ ਅਤੇ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਵਿਚ ਬਰਬਾਦ ਹੋਣ ਤੋਂ ਬਚਾਏ ਪਰ ਕੀ ਇਹ ਸਭ ਕੁਝ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ 'ਤੇ ਸਖਤੀ ਨਾਲ ਕੀਤਾ ਜਾਵੇਗਾ? ਇਹ ਆਪਣੇ-ਆਪ ਵਿਚ ਇਕ ਵੱਡਾ ਸਵਾਲ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਸਿੱਖਿਆ ਮੰਤਰੀ ਨੇ ਲਿਆ ਵੱਡਾ ਫ਼ੈਸਲਾ

ਕੀ ਕਹਿੰਦੇ ਹਨ ਸੀਨੀਅਰ ਪੁਲਸ ਅਧਿਕਾਰੀ

ਇਸ ਸਬੰਧੀ ਜਦੋਂ ਫਗਵਾੜਾ ਸਮੇਤ ਪੰਜਾਬ ਪੁਲਸ ਦੇ ਕੁਝ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ’ਚ ਵੱਡੇ ਪੱਧਰ 'ਤੇ ਸਰਕਾਰੀ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ, ਕੁਝ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਦਿਸ਼ਾਂ ’ਚ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਨਾਲ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ ਪਰ ਚੰਗਾ ਹੋਵੇਗਾ ਜੇ ਪੰਜਾਬ ਸਰਕਾਰ ਸਖਤ ਕਾਨੂੰਨ ਬਣਾ ਕੇ ਇਸ ਕਾਲੇ ਕਾਰੋਬਾਰ ਨੂੰ ਚਲਾਉਣ ਵਾਲੇ ਸ਼ਾਤਰ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰੇ।

ਇਹ ਵੀ ਪੜ੍ਹੋ : ਨਾਭਾ ’ਚ ਸ਼ਰਮਸਾਰ ਹੋਈ ਇਨਸਾਨੀਅਤ, 12 ਸਾਲਾ ਸਕੀ ਧੀ ਨਾਲ ਪਿਓ ਨੇ ਜੋ ਕੀਤਾ ਸੁਣ ਉੱਡਣਗੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News