ਪੇ ਕਮਿਸ਼ਨ ਨੇ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼ : ਗੁਲਜ਼ਾਰ,ਕਰਮਦੀਨ

Friday, Jul 09, 2021 - 09:32 PM (IST)

ਪੇ ਕਮਿਸ਼ਨ ਨੇ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼ : ਗੁਲਜ਼ਾਰ,ਕਰਮਦੀਨ

ਸੰਦੌੜ (ਰਿਖੀ)- ਮਲਟੀਪਰਪਜ਼ ਹੈਲਥ ਇਮਪਲਾਈਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਪੇ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਤਜਵੀਜਾਂ ਨੂੰ ਰੱਦ ਕਰਦਿਆਂ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਸੱਦੇ ਤੇ ਅੱਜ ਦੂਜੇ ਦਿਨ ਕੰਮ ਬੰਦ ਕਰਕੇ ਤਕੜਾ ਸੰਘਰਸ਼ ਕੀਤਾ। ਡੀ. ਸੀ. ਮਾਲੇਰਕੋਟਲਾ ਦਫ਼ਤਰ ਅੱਗੇ ਬਲਾਕ ਅਮਰਗੜ੍ਹ, ਮਲੇਰਕੋਰਲਾ ਅਤੇ ਪੰਜਗਰਾਈਆਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ


ਇਸ ਮੌਕੇ ਸਮੂਹ ਸਿਹਤ ਮੁਲਾਜ਼ਮਾਂ ਨੇ ਪੈਨ ਡਾਊਨ ਹੜਤਾਲ ਕਰਕੇ ਸੇਵਾਵਾਂ ਠੱਪ ਰੱਖੀਆਂ ਇਸ ਬਾਰੇ ਗੱਲਬਾਤ ਕਰਦੇ ਹੋਏ ਮਲਟੀਪਰਪਜ਼ ਹੈਲਥ ਇਮਪਲਾਈਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਅਤੇ ਸੂਬਾ ਕਮੇਟੀ ਮੈਂਬਰ ਤੇ ਜਿਲ੍ਹਾ ਜਰਨਲ ਸਕੱਤਰ ਕਰਮਦੀਨ ਮਾਲੇਰਕੋਟਲਾ ਨੇ ਦੱਸਿਆ ਕਿ ਸਾਂਝੇ ਫਰੰਟ ਦੀ ਹਿਮਾਇਤ ਤੇ ਸਮੂਹ ਸਿਹਤ ਕਾਮਿਆਂ ਵੱਲੋਂ ਦੋਵੇਂ ਦਿਨ ਕਲਮ ਅਤੇ ਟੂਲ ਡਾਊਨ ਹੜਤਾਲ ਕਰਕੇ ਕੰਮ ਬੰਦ ਕੀਤਾ। ਉਹਨਾਂ ਦੱਸਿਆ ਕਿ ਸਮੂਹ ਸਿਹਤ ਕਾਮਿਆਂ ਨੇ ਜਿੱਥੇ ਹਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਹੈ, ਉੱਥੇ ਕੋਵਿਡ ਵਿੱਚ ਫਰੰਟ ਲਾਈਨ ਤੇ ਦਿਨ ਰਾਤ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਤਨਖਾਹ ਕਮਿਸ਼ਨ ਵੱਲੋਂ ਬਿਨਾਂ ਮੰਗ ਨੂੰ ਵਿਚਾਰਿਆਂ ਅਤੇ ਕੇਸ ਨੂੰ ਬਗੈਰ ਦੇਖਿਆਂ ਇਕ ਟੁੱਕ ਫ਼ੈਸਲਾ ਸੁਣਾਉਣਾ ਕੇਡਰ ਨਾਲ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰਜ ਜਿਨ੍ਹਾਂ ਦੀ ਹੁਣ ਮੁੱਢਲੀ ਯੋਗਤਾ 12ਵੀਂ ਸਾਇੰਸ ਅਤੇ ਤਕਨੀਕੀ ਡਿਪਲੋਮਾ ਹੈ। ਇਸ ਲਈ ਇਨ੍ਹਾਂ ਦਾ ਗ੍ਰੇਡ ਰਿਵਾਈਜ ਕਰਨਾ ਬਣਦਾ ਸੀ ਪਰ ਇੱਥੇ ਵੀ ਸਿਹਤ ਕਾਮਿਆਂ ਨਾਲ ਧੱਕਾ ਹੋਇਆ ਹੈ। 

ਇਹ ਖਬਰ ਪੜ੍ਹੋ- ਵਿਜੀਲੈਂਸ ਵੱਲੋਂ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ 1 ਹੋਰ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ


ਉਹਨਾਂ ਕਿਹਾ ਕਿ ਪੰਜਾਬ, ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਸੱਦੇ ਤਹਿਤ 8-9 ਜੁਲਾਈ ਦੀ ਮੁਲਾਜ਼ਮ ਪੈਨ ਡਾਊਨ ਹੜਤਾਲ ਦੇ ਸੱਦੇ ਨੂੰ ਲਾਗੂ ਕੀਤਾ ਗਿਆ । ਇਨ੍ਹਾਂ ਦੋ ਦਿਨਾਂ ਲਈ ਹਰੇਕ ਤਰ੍ਹਾਂ ਦਾ ਵਿਭਾਗੀ ਕੰਮ ਠੱਪ ਕੀਤਾ। ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਅੱਗੇ ਤੇਜ਼ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News