ਜੇਕਰ ਹੁਣ ਵੀ ਨਹੀਂ ਸੰਭਲੇ ਤਾਂ ਚੰਡੀਗੜ੍ਹ ਸੁਖਨਾ ਝੀਲ ਦੀ ਜਗ੍ਹਾ ਦਿੱਖੇਗਾ ਖਾਲੀ ਮੈਦਾਨ, ਜਾਣੋ ਕਾਰਨ
Tuesday, Jul 13, 2021 - 02:43 AM (IST)
ਚੰਡੀਗੜ੍ਹ- ਸੁਖਨਾ ਝੀਲ ਚੰਡੀਗੜ੍ਹ ਦੀ ਸੁੰਦਰਤਾ ਦੀ ਪਛਾਣ ਹੈ। ਇਸ ਪਛਾਣ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਫੇਲ ਰਹੀਆਂ ਹਨ। ਜੇਕਰ ਹੁਣ ਵੀ ਨਹੀਂ ਸੰਭਲੇ ਤਾਂ ਲਾਈਫਲਾਈਨ ਸੁਖਨਾ ਝੀਲ ਦੀ ਜਗ੍ਹਾ 'ਤੇ ਖਾਲੀ ਮੈਦਾਨ ਹੀ ਦਿਖਾਈ ਦੇਵੇਗਾ। ਚਾਰ ਸਾਲ ਪਹਿਲਾਂ ਇਹ ਨੌਬਤ ਆ ਵੀ ਚੁੱਕੀ ਹੈ। 2017 'ਚ ਸੁਖਨਾ ਝੀਲ ਦਾ ਵੱਡਾ ਹਿੱਸਾ ਸੁੱਕ ਗਿਆ ਸੀ ਅਤੇ ਵਿਚਾਲੇ ਜ਼ਮੀਨ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ, ਲੋਕਾਂ ਨੇ ਵਿਚਾਲੇ ਸੈਰ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ। ਇਕ ਸਿਰੇ ਤੋਂ ਦੂਸਰੇ ਸਿਰੇ ਤਕ ਖਾਲੀ ਮੈਦਾਨ ਦਿਖਾਈ ਦੇ ਰਿਹਾ ਸੀ। ਸਾਨੂੰ ਇਹ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ।
ਇਹ ਵੀ ਪੜ੍ਹੋ- KLF ਦੇ ਨਿਸ਼ਾਨੇ 'ਤੇ ਰਵਨੀਤ ਸਿੰਘ ਬਿੱਟੂ, ਪੁਲਸ ਨੇ ਸੁਰੱਖਿਆ ਕੀਤੀ ਮਜਬੂਤ (ਵੀਡੀਓ)
ਚੰਡੀਗੜ੍ਹ ਦਾ ਸਭ ਤੋਂ ਵੱਡਾ ਗਹਿਣਾ ਮੰਨੀ ਜਾਣ ਵਾਲੀ ਇਹ ਝੀਲ ਸੁੱਕ ਜਾਵੇਗੀ। ਸੁਖਨਾ ਵਾਈਡ ਲਾਈਫ ਸੈਂਕਚੂਰੀ ਤੋਂ ਹੋ ਕੇ ਮੀਂਹ ਦਾ ਪਾਣੀ ਝੀਲ ਤੱਕ ਆਉਂਦਾ ਹੈ। ਇਸ ਮੀਂਹ ਦੇ ਪਾਣੀ ਨਾਲ ਮਿੱਟੀ ਵੀ ਝੀਲ 'ਚ ਪੁੱਜ ਜਾਂਦੀ ਹੈ, ਇਹ ਮਿੱਟੀ ਲਗਾਤਾਰ ਪਰਤ 'ਚ ਜਮ੍ਹਾ ਹੁੰਦੀ ਹੈ, ਇਸ ਨੂੰ ਕਦੇ ਕੱਢਿਆ ਹੀ ਨਹੀਂ ਗਿਆ। ਜਿਸ ਕਾਰਨ ਝੀਲ 'ਚ ਪਾਣੀ ਦੀ ਸਮਰਥਾ ਘੱਟ ਗਈ ਹੈ। ਇਹੀ ਕਾਰਨ ਹੈ ਕਿ ਝੀਲ ਜਲਦੀ ਸੁੱਕ ਰਹੀ ਹੈ ਅਤੇ ਮੀਂਹ ਦੇ ਤੁਰੰਤ ਬਾਅਦ ਇਹ ਜਲਦੀ ਭਰ ਵੀ ਜਾਂਦੀ ਹੈ। ਪਹਿਲਾਂ ਸਾਲਾਂ ਬਾਅਦ ਜਾ ਕੇ ਝੀਲ ਦੇ ਹੜ੍ਹ ਫਾਟਕ ਨੂੰ ਖੋਲ੍ਹਣ ਦੀ ਨੌਬਤ ਆਉਂਦੀ ਸੀ ਪਰ ਹੁਣ ਹਰ ਸਾਲ ਅਜਿਹਾ ਹੋਣ ਲੱਗਾ ਹੈ। ਪਹਿਲਾਂ ਹੜ੍ਹ ਗੇਟ ਖੋਲ ਕੇ ਪਾਣੀ ਛੱਡਣ 'ਤੇ ਖੁਸ਼ੀ 'ਚ ਲੱਡੂ ਵੰਡੇ ਜਾਂਦੇ ਸੀ ਪਰ ਹੁਣ ਇਹ ਇਕ ਆਮ ਜਹੀ ਗੱਲ ਹੀ ਹੋ ਗਈ ਹੈ।
ਇਹ ਵੀ ਪੜ੍ਹੋ- ਬਿਜਲੀ ਸੰਕਟ ਤੋਂ ਪ੍ਰੇਸ਼ਾਨ ਪੰਜਾਬ ਦੇ ਉੱਦਮੀ ਕੀ ਕਰ ਰਹੇ ਹਨ UP ਵੱਲ ਰੁੱਖ !
ਕੋਰਟ ਦੇ ਆਦੇਸ਼ਾਂ ਨੂੰ ਨਹੀਂ ਮੰਨ ਰਿਹਾ ਪ੍ਰਸ਼ਾਸਨ
ਪੰਜਾਬ ਹਰਿਆਣਾ ਹਾਈਕੋਰਟ ਨੇ ਗਾਰ ਨੂੰ ਕੱਢਣ ਦੇ ਆਦੇਸ਼ ਪ੍ਰਸ਼ਾਸਨ ਨੂੰ ਦਿੱਤੇ ਸੀ। ਕੋਰਟ ਨੇ ਕਈ ਅਜਿਹੀਆਂ ਝੀਲਾਂ ਬਾਰੇ ਦੱਸਿਆ ਸੀ ਜਿਥੇ ਪਾਣੀ 'ਚੋ ਗਾਰ ਕੱਢੀ ਗਈ। ਇਸ ਦੇ ਬਾਅਦ ਵੀ ਇੰਜੀਨੀਅਰਿੰਗ ਵਿਭਾਗ ਨੇ ਗਾਰ ਕੱਢਣ ਦਾ ਕੰਮ ਸ਼ੁਰੂ ਨਹੀਂ ਕੀਤਾ। ਹੁਣ ਹਰ ਸਾਲ ਮਾਨਸੂਨ ਦੇ ਮੌਸਮ 'ਚ ਝੀਲ ਭਰ ਜਾਂਦੀ ਹੈ ਅਤੇ ਪਾਣੀ ਨੂੰ ਛੱਡਣਾ ਪੈਂਦਾ ਹੈ। ਦੋ ਸਾਲ ਤੋਂ ਲਗਾਤਾਰ ਅਜਿਹਾ ਹੀ ਹੋ ਰਿਹਾ ਹੈ। ਜੇਕਰ ਪ੍ਰਸ਼ਾਸਨ ਸਮੇਂ ਰਹਿੰਦੇ ਗਾਰ ਕੱਢ ਦਿੰਦਾ ਤਾਂ ਚੰਡੀਗੜ੍ਹ ਦੀ ਲਾਈਫਲਾਈਨ ਸੁਖਨਾ ਝੀਲ ਨੂੰ ਹਰ ਸਾਲ ਬੂੰਦ-ਬੂੰਦ ਦੇ ਲਈ ਮੋਹਤਾਜ ਨਹੀਂ ਹੋਣਾ ਪੈਂਦਾ।