ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ

Monday, Feb 12, 2024 - 11:45 AM (IST)

ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ

ਲੁਧਿਆਣਾ (ਧੀਮਾਨ)- ਕਿਸਾਨ ਸੰਗਠਨ ਇਕ ਵਾਰ ਫਿਰ ਤੋਂ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਿਚ ਹਨ ਅਤੇ ਇਸ ਨੂੰ ਰੋਕਣ ਲਈ ਹਰਿਆਣਾ ਅਤੇ ਕੇਂਦਰ ਸਰਕਾਰਾਂ ਕਮਰ ਕੱਸ ਰਹੀਆਂ ਹਨ | ਕਰੀਬ 2 ਸਾਲਾਂ ਬਾਅਦ ਮੁੜ ਉਹੀ ਸਥਿਤੀ ਪੈਦਾ ਹੋਣ ਵਾਲੀ ਹੈ, ਜੋ ਦੇਸ਼ ਨੇ 2021 ਵਿੱਚ ਵੇਖੀ ਸੀ। ਲੱਖਾਂ ਕਿਸਾਨ ਧਰਨੇ 'ਤੇ ਰਹੇ ਸਨ ਅਤੇ ਸੈਂਕੜੇ ਕਿਸਾਨ ਕੋਰੋਨਾ ਦਾ ਸ਼ਿਕਾਰ ਹੋ ਗਏ ਪਰ ਇਸ ਸਭ ਤੋਂ ਅੱਗੇ ਪੰਜਾਬ ਦੇ ਵਪਾਰੀਆਂ ਨੇ ਇਕ ਲੰਮਾ ਕਾਲਾ ਦੌਰ ਵੇਖਿਆ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੀ ਉਹੀ ਹਾਲਾਤ ਫਿਰ ਤੋਂ ਬਣਨ ਜਾ ਰਹੇ ਹਨ। ਆਲ ਇੰਡਸਟਰੀ ਐਂਡ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਦੀਸ਼ ਜਿੰਦਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਇਸ ਦੀ ਅੱਗ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਵੇਗਾ। ਇਸ ਤੋਂ ਪਹਿਲਾਂ ਵੀ ਇਕ ਸਾਲ ਚਾਰ ਮਹੀਨੇ ਤੱਕ ਚੱਲੀ ਹੜਤਾਲ ਨੇ ਪੰਜਾਬ ਦੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਹਨੀ ਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਹੋਟਲਾਂ 'ਚ ਬੁਲਾ ਵੀਡੀਓਜ਼ ਬਣਾ ਕੇ ਇੰਝ ਹੁੰਦਾ ਸੀ ਸ਼ਰਮਨਾਕ ਧੰਦਾ

ਪੰਜਾਬ ਵਿਚ ਕੱਚਾ ਮਾਲ ਨਾ ਤਾਂ ਆ ਰਿਹਾ ਸੀ ਅਤੇ ਨਾ ਬਣਿਆ ਹੋਇਆ ਮਾਲ ਇਥੋਂ ਜਾ ਰਿਹਾ ਸੀ। ਐਕਸਪੋਰਟ ਦੇ ਜ਼ਿਆਦਾਤਰ ਆਰਡਰ ਕੈਂਸਲ ਹੋ ਗਏ ਸਨ ਅਤੇ ਵਿਦੇਸ਼ੀ ਕੰਪਨੀਆਂ ਨੇ ਪੰਜਾਬ ਦੀ ਬਜਾਏ ਹਰਿਆਣਾ ਤੋਂ ਮਾਲ ਲੈਣਾ ਸ਼ੁਰੂ ਕਰ ਦਿੱਤਾ ਸੀ। ਸਰਕਾਰੀ ਟੈਂਡਰ ਅਤੇ ਵੱਡੀਆਂ ਕੰਪਨੀਆਂ ਨਾਲ ਪੰਜਾਬ ਦੇ ਵਪਾਰੀ ਬਾਹਰ ਹੋ ਗਏ ਸਨ ਅਤੇ ਇਹ ਇਕ ਬਹੁਤ ਹੀ ਦੁਖ਼ ਭਰਿਆ ਮੰਜ਼ਰ ਸੀ। 

ਪੰਜਾਬ ਦੇ ਵਪਾਰੀ ਪਹਿਲਾਂ ਹੀ ਮੰਦੀ ਦੇ ਕਾਰਨ ਪਿਛੜਦੇ ਜਾ ਰਹੇ ਹਨ ਅਤੇ ਅਜਿਹੇ ਵਿਚ ਹੜਤਾਲ ਨਾਲ ਚੱਲ ਰਹੇ ਥੋੜ੍ਹੇ ਬਹੁਤੇ ਕੰਮ ਵੀ ਬੰਦ ਹੋਰ ਸਕਦੇ ਹਨ। ਇਸ ਲਈ ਆਲ ਇੰਡੀਆ ਐਂਡ ਫੋਰਮ ਨੇ ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਅੰਦੋਲਨ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ, ਉਥੇ ਹੀ ਕਿਸਾਨ ਸੰਗਠਨਾਂ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਹ ਆਪਣੀ ਹੜਤਾਲ ਦੌਰਾਨ ਇਸ ਗੱਲ ਦਾ ਧਿਆਨ ਰੱਖਣ ਕਿ ਪੰਜਾਬ  ਦੇ ਉਦਯੋਗਾਂ ਦਾ ਕੋਈ ਨੁਕਸਾਨ ਨਾ ਹੋਵੇ। ਪੰਜਾਬ ਨੂੰ ਆਉਣ-ਜਾਣ ਵਾਲੇ ਟਰੱਕਾਂ ਨੂੰ ਵੀ ਰਸਤਿਆਂ ਵਿਚ ਰੋਕੇ ਅਤੇ ਜੇਕਰ ਅਜਿਹਾ ਕੁਝ ਵੀ ਹੋਇਆ ਤਾਂ ਇਸ ਦਾ ਅਸਰ ਪੰਜਾਬ ਦੇ ਆਰਥਿਕ ਹਾਲਾਤ 'ਤੇ ਪੈਣ ਦੀ ਪੂਰੀ ਸੰਭਾਵਨਾ ਹੈ। 

ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News