ਸਾਧਾਰਣ ਖਾਂਸੀ-ਜ਼ੁਕਾਮ ਤੇ ਕੋਰੋਨਾ ''ਚ ਕੀ ਹੈ ਫਰਕ, ਇੰਝ ਕਰੋ ਪਛਾਣ

03/17/2020 6:12:09 PM

ਜਲੰਧਰ : ਜਦੋਂ ਤੋਂ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਇਆ ਹੈ, ਉਦੋਂ ਤੋਂ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਨੁਸਖੇ ਦੱਸੇ ਜਾ ਰਹੇ ਹਨ। ਕੋਰੋਨਾ ਦੇ ਖੌਫ 'ਚ ਲੋਕ ਇਨ੍ਹਾਂ 'ਤੇ ਆਸਾਨੀ ਨਾਲ ਵਿਸ਼ਵਾਸ ਵੀ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਭ ਗੱਲਾਂ 'ਚ ਕਿੰਨੀ ਕੂ ਸੱਚਾਈ ਹੈ। ਕੋਈ 'ਕਪੂਰ' ਤਾਂ ਕੋਈ 'ਗਊਮੂਤਰ' ਦੇ ਜ਼ਰੀਏ ਇਸ ਮਹਾਮਾਰੀ ਤੋਂ ਖੁਦ ਨੂੰ ਬਚਾਉਣ 'ਚ ਲੱਗਿਆ ਹੈ ਪਰ ਉਸ ਤੋਂ ਪਹਿਲੇ ਲੋਕਾਂ ਨੂੰ ਮਾਮੂਲੀ ਖਾਂਸੀ-ਜੁਕਾਮ, ਬੁਖਾਰ ਅਤੇ ਕੋਰੋਨਾ ਦੇ ਵਿਚ ਦਾ ਫਰਕ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਗਾਜ਼ੀਆਬਾਦ ਦੇ ਡਾਕਟਰ ਅੰਸ਼ੁਲ ਵਾਸ਼ਰਣਯ ਨੇ ਰੋਗੀਆਂ ਦੇ ਨਾਲ ਚੱਲ ਰਹੇ ਕੋਰੋਨਾ ਵਾਇਰਸ ਮਹਾਮਾਰੀ 'ਤੇ ਜਾਗਰੂਕਤਾ ਵਧਾਈ ਹੈ। ਤੁਸੀਂ ਵੀ ਪੜ੍ਹੋ ਡਾ. ਅੰਸ਼ੁਲ ਦੀ ਜ਼ੁਬਾਨੀ ਖਾਂਸੀ-ਜ਼ੁਕਾਮ-ਬੁਖਾਰ ਅਤੇ ਕੋਰੋਨਾ 'ਚ ਕੀ ਹੈ ਫਰਕ?

ਐੱਮ. ਡੀ. ਡਾਕਟਰ ਨੇ ਦੱਸੀ ਕੋਰੋਨਾ ਵਾਇਰਸ ਦੀ ਸੱਚਾਈ
ਡਾ. ਅੰਸ਼ੁਲ ਨੇ ਦੱਸਿਆ ਕਿ ਹਰ ਖਾਂਸੀ, ਬੁਖਾਰ ਕੋਰੋਨਾ ਦਾ ਲੱਛਣ ਨਹੀਂ ਹੁੰਦਾ। ਜੇਕਰ ਤੁਹਾਨੂੰ ਖਾਂਸੀ ਨਾਲ ਨੱਕ ਵਹਿ ਰਿਹਾ ਹੈ ਤਾਂ ਇਹ ਸਾਧਾਰਣ ਫਲੂ ਜਾਂ ਸਵਾਈਨ ਫਲੂ ਦੇ ਲੱਛਣ ਹਨ।

ਖਾਂਸੀ-ਬੁਖਾਰ ਅਤੇ ਕੋਰੋਨਾ, ਦੋਹਾਂ 'ਚ ਵੱਡਾ ਫਰਕ
ਜ਼ਰੂਰੀ ਨਹੀਂ ਹੈ ਕਿ ਹਰ ਖਾਂਸੀ-ਜ਼ੁਕਾਮ ਦਾ ਮਰੀਜ਼ ਕੋਰੋਨਾ ਤੋਂ ਪੀੜਤ ਹੋਵੇ। ਜੇਕਰ ਤੁਹਾਨੂੰ ਸੁੱਕੀ ਖਾਂਸੀ, ਤੇਜ਼ ਬੁਖਾਰ, ਜੋੜਾਂ 'ਚ ਦਰਦ ਹੋ ਰਿਹਾ ਹੈ ਤਾਂ ਇਹ ਕੋਰੋਨਾ ਦਾ ਲੱਛਣ ਹੋ ਸਕਦਾ ਹੈ। ਉੱਥੇ ਹੀ ਬਲਗਮ ਵਾਲੀ ਖਾਂਸੀ ਵੀ ਕੋਰੋਨਾ ਦਾ ਲੱਛਣ ਨਹੀਂ ਹੈ।

ਇਹ ਵੀ ਪੜ੍ਹੋ ►  'ਕੋਰੋਨਾ ਵਾਇਰਸ' : ਮਾਸਕ, ਸੈਨੀਟਾਈਜ਼ਰ ਤੇ ਮੈਡੀਕਲ ਕਿੱਟਾਂ ਦਾ ਸਟਾਕ ਕਰਨ ਵਾਲੇ ਸਾਵਧਾਨ

PunjabKesari

ਸੈਂਨੇਟਾਈਜ਼ਰ ਨਹੀਂ, ਸਾਬਣ ਵੀ ਹੈ ਫਾਇਦੇਮੰਦ
ਡਾਕਟਰ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਸੈਂਨੇਟਾਈਜ਼ਰ ਨਹੀਂ ਹੈ ਤਾਂ ਤੁਸੀਂ ਸਾਬਣ ਨਾਲ ਵੀ ਚੰਗੀ ਤਰ੍ਹਾਂ ਹੱਥ ਧੋ ਲਵੋ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ 'ਚ ਲੋਕ ਹੱਥ ਰਾਖ ਨਾਲ ਧੌਂਦੇ ਸਨ ਪਰ ਹੁਣ ਆਧੁਨਿਕ ਸਮੇਂ 'ਚ ਤੁਸੀਂ ਸਾਬਣ ਦਾ ਵੀ ਇਸਤੇਮਾਲ ਕਰ ਸਕਦੇ ਹੋ।

ਕੋਰੋਨਾ ਤੋਂ ਘਬਰਾਓ ਨਾ, ਸਾਵਧਾਨ ਰਹੋ

ਇਸ ਸਥਿਤੀ 'ਚ ਘਬਰਾਉਣ ਦੀ ਬਜਾਏ ਸ਼ਾਂਤੀ ਨਾਲ ਕੰਮ ਲਵੋ। ਕੋਰੋਨਾ ਵਾਇਰਸ ਤੋਂ ਬੱਚਣ ਲਈ ਕੁਝ ਗੱਲਾਂ ਦਾ ਧਿਆਨ ਰੱਖੋ ਜਿਵੇਂ :
1. ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
6. ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
10.ਮੀਟ, ਅੰਡੇ ਆਦਿ  ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ : ਸਾਵਧਾਨੀ ਹੀ ਬਚਾਅ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਹ ਵੀ ਪੜ੍ਹੋ ► ਲੁਧਿਆਣਾ : ਖੇਡ ਮੈਦਾਨਾਂ 'ਚ ਵੀ ਦਿਸਿਆ ਕੋਰੋਨਾ ਵਾਇਰਸ ਦਾ ਡਰ


Anuradha

Content Editor

Related News