IDA ਵੱਲੋਂ ਵੰਡੀਆਂ ਜਾਣਗੀਆਂ 2 ਹਜ਼ਾਰ ਕਿੱਟਾਂ , ਰੂਪਨਗਰ ਦੇ ਡਾਕਟਰਜ਼ ਨੂੰ 60 ਕਿੱਟਾਂ ਦੇ ਕੀਤੀ ਸ਼ੁਰੂਆਤ

Friday, May 08, 2020 - 02:54 PM (IST)

ਰੂਪਨਗਰ(ਸੱਜਨ ਸਿੰਘ ਸੈਣੀ) - ਕੋਰੋਨਾ ਮਹਾਂਮਾਰੀ ਵਿਚ ਫਰੰਟ ਲਾਇਨ ਤੇ ਜੰਗ ਲੜ ਰਹੇ ਡਾਕਟਰਾਂ ਦੀ ਸੁਰੱਖਿਆ ਲਈ ਹੁਣ ਇੰਡੀਅਨ ਡੈਂਟਲ ਐਸੋਸੀਏਸ਼ਨ ਵੀ ਅੱਗੇ ਆਈ ਹੈ। ਜਿਸ ਤਹਿਤ ਇੰਡੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਪੰਜਾਬ ਵਿਚ 02 ਹਜ਼ਾਰ ਦੇ ਕਰੀਬ ਡਾਕਟਰਜ਼ ਨੂੰ ਪੀ.ਪੀ.ਈ. ਕਿੱਟਾਂ ਵੰਡੀਆਂ ਜਾਣਗੀਆਂ। ਇਸ ਦੀ ਸ਼ੁਰੂਆਤ ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਰੂਪਨਗਰ  ਇਕਾਈ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਵਿਚ 60 ਕਿੱਟਾਂ ਵੰਡ ਕੇ ਗਈ ਹੈ। ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਇਸ ਉਪਰਾਲੇ ਦੀ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਪ੍ਰੰਸ਼ਸ਼ਾ ਕੀਤੀ ਹੈ।

ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ

ਇਸ ਮੋਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇੰਡੀਅਨ ਕੌਸਲ ਆਫ ਮੈਡੀਕਲ ਰੀਸਰਚ ਨੇ ਵੀ ਕਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਰੋਪੜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਦੀ ਪ੍ਰੰਸ਼ਸ਼ਾ ਕੀਤੀ ਹੈ। ਜ਼ਿਲ੍ਹਾ  ਪ੍ਰਸ਼ਾਸ਼ਨ ਦੀ ਵਧੀਆ ਕਾਰਗੁਜ਼ਾਰੀ ਸਦਕਾ ਹੀ ਜ਼ਿਲ੍ਹਾ ਰੋਪੜ ਦੇ ਵਿਚ ਬਾਕੀ ਜਿਲਿਆਂ ਦੇ ਮੁਕਾਬਲੇ ਕਰੋਨਾ ਪਾਜ਼ੀਟਿਵ ਕੇਸ ਘੱਟ ਹਨ । ਉਨ੍ਹਾਂ ਨੇ ਡੈਂਟਲ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਯਤਨਾਂ ਨੂੰ ਵੀ ਖੂਬ ਸਰਾਹਿਆ ।  ਇਸ ਮੋਕੇ ਆਈ.ਡੀ.ਏ. ਰੋਪੜ ਪ੍ਰਧਾਨ ਡਾ. ਕੇ.ਐਸ. ਦੇਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ।



 


Harinder Kaur

Content Editor

Related News