ਬੋਰਡ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ICSE ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

06/16/2020 9:53:28 AM

ਲੁਧਿਆਣਾ (ਵਿੱਕੀ) : ਕਾਊਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਆਈ. ਸੀ. ਐੱਸ. ਈ.) ਨੇ ਜੁਲਾਈ 'ਚ ਹੋਣ ਵਾਲੀਆਂ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਤਹਿਤ ਪ੍ਰੀਖਿਆ ਤੋਂ ਪਹਿਲਾਂ ਅਤੇ ਬਾਅਦ ਪੂਰੇ 'ਚ ਸਕੂਲ ਦੀ ਇਮਾਰਤ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਸਕੂਲ 'ਚ ਨਾ ਤਾਂ ਭੀੜ ਇਕੱਤਰ ਹੋਵੇਗੀ ਅਤੇ ਨਾ ਹੀ ਮਾਪੇ ਅੰਦਰ ਦਾਖਲ ਹੋ ਸਕਣਗੇ।

ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਬੁਲਾ ਕੇ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਜਮਾਤ ’ਚ ਦਾਖਲ ਹੋਣ ਦਿੱਤਾਹੋਵੇਗਾ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਪ੍ਰੀਖਿਆ ਕੇਂਦਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹਰੇਕ ਵਿਦਿਆਰਥੀ ਦੀ ਥਰਮਲ ਜਾਂਚ ਹੋਵੇਗੀ, ਜਿਸ ਦੇ ਬਾਅਦ ਇਕ-ਇਕ ਪ੍ਰੀਖਿਆਰਥੀ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਪ੍ਰੀਖਿਆ ਹਾਲ ਅੰਦਰ ਬਿਠਾਇਆ ਜਾਵੇਗਾ। ਸਮਾਜਿਕ ਦੂਰੀ ਨੂੰ ਲਾਗੂ ਕਰਦੇ ਹੋਏ ਪ੍ਰੀਖਿਆ ਕੇਂਦਰ 'ਚ ਕਮਰਿਆਂ ਦੀ ਗਿਣਤੀ ਵਧਾਈ ਜਾਵੇਗੀ।

ਬੋਰਡ ਨੇ ਬਾਥਰੂਮ ਨੂੰ ਵੀ ਸੈਨੀਟਾਈਜ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਿਨ੍ਹਾਂ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਅਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ, ਉੱਥੇ ਬੋਰਡ ਵੱਖ-ਵੱਖ ਪ੍ਰਵੇਸ਼ ਅਤੇ ਨਿਕਾਸ ਦੁਆਰ ਰੱਖੇਗਾ ਤਾਂ ਕਿ ਸਮਾਜਿਕ ਦੂਰੀ ਲਾਗੂ ਹੋ ਸਕੇ।


Babita

Content Editor

Related News