5 ਮਈ ਤੋਂ ਸ਼ੁਰੂ ਹੋਣਗੀਆਂ ICSE 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ
Tuesday, Mar 02, 2021 - 02:45 AM (IST)
ਲੁਧਿਆਣਾ, (ਵਿੱਕੀ)- ਕਾਊਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਪ੍ਰੀਖਿਆ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ। ਆਈ. ਸੀ. ਐੱਸ. ਈ. ਦੀ ਅਧਿਕਾਰਕ ਵੈੱਬਸਾਈਟ ’ਤੇ ਦੋਵੇਂ ਕਲਾਸਾਂ ਦੀ ਡਿਟੇਲ ਡੇਟਸ਼ੀਟ ਅਤੇ ਐਗਜ਼ਾਮ ਗਾਈਡਲਾਈਨਸ ਜਾਰੀ ਕਰ ਦਿੱਤੀ ਗਈ ਹੈ।
12ਵੀਂ ਦੇ ਪ੍ਰੈਕਟੀਕਲ ਐਗਜ਼ਾਮ 8 ਤੇ 9 ਅਪ੍ਰੈਲ ਨੂੰ ਹੋਣਗੇ, ਜਦਕਿ ਮੁੱਖ ਥਿਊਰੀ ਪ੍ਰੀਖਿਆਵਾਂ 5 ਮਈ ਤੋਂ ਸ਼ੁਰੂ ਹੋਣਗੀਆਂ। 8 ਅਪ੍ਰੈਲ ਨੂੰ ਕੰਪਿਊਟਰ ਸਾਇੰਸ ਪੇਪਰ ਦਾ ਪ੍ਰੈਕਟੀਕਲ ਪਲਾਨਿੰਗ ਸੈਸ਼ਨ ਹੋਵੇਗਾ ਅਤੇ 9 ਅਪ੍ਰੈਲ ਨੂੰ ਹੋਮ ਸਾਇੰਸ ਅਤੇ ਇੰਡੀਅਨ ਮਿਊਜ਼ਕ ਪੇਪਰ-2 ਦੇ ਪ੍ਰੈਕਟੀਕਲਸ ਹੋਣਗੇ। 5 ਮਈ ਨੂੰ ਬਿਜ਼ਨੈੱਸ ਸਟੱਡੀਜ਼ ਦੀ ਪ੍ਰੀਖਿਆ ਦੇ ਨਾਲ ਬੋਰਡ ਦੇ ਥਿਊਰੀ ਐਗਜ਼ਾਮ ਸ਼ੁਰੂ ਹੋਣਗੇ। ਜ਼ਿਆਦਾ ਐਗਜ਼ਾਮ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਣਗੇ। ਉਥੇ ਕੁੱਝ ਐਗਜ਼ਾਮ ਪ੍ਰੀਖਿਆ ਸਵੇਰੇ 9 ਵਜੇ ਤੋਂ ਹੋਵੇਗੀ।
ਇਸੇ ਤਰ੍ਹਾਂ ਕਲਾਸ 10ਵੀਂ ਦੀਆਂ ਪ੍ਰੀਖਿਆਵਾਂ 5 ਮਈ ਤੋਂ ਸ਼ੁਰੂ ਹੋਣਗੀਆਂ। ਪਹਿਲੇ ਦਿਨ ਇੰਗਲਿਸ਼ ਲੈੈਂਗਵੇਜ ਪੇਪਰ-1 ਦੀ ਪ੍ਰੀਖਿਆ ਹੋਵੇਗੀ। ਇਸ ਦੇ ਲਈ 2 ਘੰਟਿਆਂ ਦਾ ਸਮਾਂ ਮਿਲੇਗਾ। ਸੀ. ਆਈ. ਅੈੱਸ. ਸੀ. ਈ. 10ਵੀਂ ਦੀਆਂ ਜ਼ਿਆਦਾਤਰ ਪ੍ਰੀਖਿਆਵਾਂ ਦਿਨ ਦੇ 11 ਵਜੇ ਤੋਂ ਸ਼ੁਰੂ ਹੋਣਗੀਆਂ। ਉਥ ਕੁਝ ਪੇਪਰ ਦੇ ਐਗਜ਼ਾਮ ਸਵੇਰੇ 9 ਵਜੇ ਤੋਂ ਲਏ ਜਾਣਗੇ। ਹਰ ਪ੍ਰੀਖਿਆ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਪ੍ਰਸ਼ਨ ਪੇਪਰ ਦੇ ਦਿੱਤੇ ਜਾਣਗੇ।