ICP ਅਟਾਰੀ ਬਾਰਡਰ ’ਤੇ ਆਇਆ ਅਫਗਾਨੀ ਸੇਬ ਦਾ ਪਹਿਲਾ ਟਰੱਕ
Wednesday, Oct 27, 2021 - 10:18 AM (IST)
ਅੰਮ੍ਰਿਤਸਰ (ਨੀਰਜ) - ਤਾਲਿਬਾਨੀ ਕਬਜ਼ੇ ਦੇ ਬਾਵਜੂਦ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਯਾਤ ਅਜੇ ਵੀ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਅਫਗਾਨੀ ਸੇਬ ਦਾ ਇਕ ਟਰੱਕ ਆਈ. ਸੀ. ਪੀ. ’ਤੇ ਆ ਗਿਆ ਹੈ, ਜਿਸ ਦੀ ਕਸਟਮ ਵਿਭਾਗ ਵੱਲੋਂ ਸੌ ਫ਼ੀਸਦੀ ਰੈਮੇਜਿੰਗ ਕੀਤੀ ਗਈ ਹੈ। ਇਸ ਦੌਰਾਨ ਜੇਕਰ ਅਸੀਂ ਅਫਗਾਨੀ ਸੇਬ ਦੀ ਗੱਲ ਕਰੀਏ ਤਾਂ ਕਈ ਮਹੀਨਿਆਂ ਬਾਅਦ ਆਈ. ਸੀ. ਪੀ. ’ਤੇ ਅਫਗਾਨੀ ਸੇਬ ਦੀ ਆਣਾ ਹੋਇਆ ਹੈ, ਕਿਉਂਕਿ ਇਸ ਆਈ. ਸੀ. ਪੀ. ’ਤੇ 7 ਦਸੰਬਰ 2018 ਦੇ ਦਿਨ ਅਫਗਾਨਿਸਤਾਨ ਤੋਂ ਆਏ ਸੇਬ ਦੀਆਂ ਪੇਟੀਆਂ ’ਚ ਕਸਟਮ ਵਿਭਾਗ ਨੇ 33 ਕਿਲੋ ਸੋਨਾ ਜ਼ਬਤ ਕਰ ਲਿਆ ਸੀ। ਇਸਦੇ ਬਾਅਦ ਵੀ ਕੁਝ ਟਰੱਕ ਅਫਗਾਨੀ ਸੇਬ ਆਇਆ ਪਰ ਬੀਤੇ ਮਹੀਨਿਆਂ ਤੋਂ ਇਸਦਾ ਆਉਣਾ ਪੂਰੀ ਤਰ੍ਹਾਂ ਤੋਂ ਬੰਦ ਸੀ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼