CBI ਵੱਲੋਂ ਗ੍ਰਿਫ਼ਤਾਰ IAS ਅਧਿਕਾਰੀ ਪਰਮਜੀਤ ਸਿੰਘ ਖ਼ਿਲਾਫ਼ ਇਕ ਹੋਰ ਕੇਸ ਦਰਜ
Tuesday, Oct 18, 2022 - 02:25 PM (IST)

ਚੰਡੀਗੜ੍ਹ : ਸੀ. ਬੀ. ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ. ਏ. ਐੱਸ. ਅਧਿਕਾਰੀ ਪਰਮਜੀਤ ਸਿੰਘ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਸਬੰਧੀ ਮਾਮਲਾ ਦਰਜ ਕੀਤਾ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਅਧਿਕਾਰੀ ਨੇ 3 ਮਹੀਨਿਆਂ ਦੌਰਾਨ 59.25 ਲੱਖ ਰੁਪਏ ਦੀ ਜਾਇਦਾਦ ਇਕੱਠੀ ਕੀਤੀ, ਜੋ ਕਿ ਉਸ ਦੀ ਆਮਦਨ ਦੇ ਸਰੋਤਾਂ ਦਾ 1229 ਫ਼ੀਸਦੀ ਬਣਦਾ ਹੈ।
ਦੱਸਣਯੋਗ ਹੈ ਕਿ ਆਈ. ਏ. ਐੱਸ. ਅਧਿਕਾਰੀ ਪਰਮਜੀਤ ਸਿੰਘ ਨੂੰ ਇਸ ਸਾਲ ਜਨਵਰੀ ਮਹੀਨੇ 2 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈ. ਏ. ਐੱਸ. ਅਧਿਕਾਰੀ ਵੱਲ਼ੋਂ ਇਹ ਰਿਸ਼ਵਤ ਤਰੱਕੀ ਲਈ ਨਾਂ ਦੀ ਸਿਫ਼ਾਰਿਸ਼ ਕਰਨ ਲਈ ਮੰਗੀ ਗਈ ਸੀ, ਜਿਸ ਦੌਰਾਨ ਸੀ. ਬੀ. ਆਈ. ਨੇ ਉਸ ਨੂੰ ਰੰਗੇ ਹੱਥੀਂ ਫੜ੍ਹ ਲਿਆ ਸੀ।