ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਪੰਜਾਬ ਦੀ ਆਵਾਜ਼ ਉਠਾਉਣ ’ਤੇ ਪਾਰਟੀ ’ਚੋਂ ਕੱਢਿਆ : ਜੋਸ਼ੀ

Sunday, Jul 11, 2021 - 02:54 AM (IST)

ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਪੰਜਾਬ ਦੀ ਆਵਾਜ਼ ਉਠਾਉਣ ’ਤੇ ਪਾਰਟੀ ’ਚੋਂ ਕੱਢਿਆ : ਜੋਸ਼ੀ

ਚੰਡੀਗੜ੍ਹ(ਰਮਨਜੀਤ)- ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ਤੋਂ ਬਾਹਰ ਕੱਢਣ ਦੇ ਫੈਸਲੇ ’ਤੇ ਅਨਿਲ ਜੋਸ਼ੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ, ਜਿਨ੍ਹਾਂ ਲੋਕਾਂ ਨੇ ਪੰਜਾਬ ਵਿਚ ਭਾਜਪਾ ਦੀ ਬੇੜੀ ਡੁਬਾਉਣ ਦਾ ਕੰਮ ਕੀਤਾ, ਉਨ੍ਹਾਂ ਨੇ ਹੀ ਪੰਜਾਬ ਦੀ ਆਵਾਜ਼ ਉਠਾਉਣ ਕਾਰਣ ਮੈਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਫੈਸਲਾ ਲਿਆ ਹੈ। ਇਹ ਨਾ ਸਿਰਫ਼ ਉਨ੍ਹਾਂ ਵਲੋਂ ਪਾਰਟੀ ਨੂੰ ਦਿੱਤੇ ਗਏ ਆਪਣੇ ਜੀਵਨ ਦੇ 35 ਸਾਲਾਂ ਨੂੰ ਅਣਡਿੱਠਾ ਕਰਨਾ ਹੈ, ਸਗੋਂ ਉਨ੍ਹਾਂ ਦੇ ਪਿਤਾ ਵਲੋਂ ਅੱਤਵਾਦ ਦੌਰਾਨ ਪਾਰਟੀ ਲਈ ਦਿੱਤੀ ਕੁਰਬਾਨੀ ਦਾ ਵੀ ਨਿਰਾਦਰ ਹੈ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਪੰਜਾਬ ਅਤੇ ਇਸ ਵਿਚ ਰਹਿਣ ਵਾਲੇ ਕਿਸਾਨਾਂ, ਵਪਾਰੀਆਂ ਅਤੇ ਆੜ੍ਹਤੀਆਂ ਦੀ ਆਵਾਜ ਉਠਾਉਣ ਲਈ ਪਾਰਟੀ ’ਚੋਂ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ- ਸਿੰਘੂ ਬਾਰਡਰ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ, ਦੇਖੋ ਖ਼ੌਫ਼ਨਾਕ ਮੰਜ਼ਰ (ਵੀਡੀਓ)
ਜੋਸ਼ੀ ਨੇ ਕਿਹਾ ਕਿ ਜਿਵੇਂ ਕਿ ਉਨ੍ਹਾਂ ਨੇ ਪਾਰਟੀ ਨੂੰ ਭੇਜੇ ਆਪਣੇ ਜਵਾਬ ਵਿਚ ਵੀ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਵਿਰੋਧੀ ਕੋਈ ਕੰਮ ਨਹੀਂ ਕੀਤਾ ਹੈ, ਸਗੋਂ ਪੰਜਾਬ ਦੇ ਕਿਸਾਨਾਂ ਅਤੇ ਤਕਰੀਬਨ ਹਰ ਬਾਸ਼ਿੰਦੇ ਨਾਲ ਜੁੜੇ ਮੁੱਦੇ ਨੂੰ ਹੀ ਉਠਾਇਆ ਹੈ ਅਤੇ ਇਸ ਸਬੰਧੀ ਸੂਬਾ ਲੀਡਰਸ਼ਿਪ ਵਲੋਂ ਸਮਾਂ ਰਹਿੰਦੇ ਠੀਕ ਦਿਸ਼ਾ ਵਿਚ ਕਦਮ ਨਾ ਚੁੱਕਣ ਦੀ ਗੱਲ ਕਹੀ ਸੀ। ਇਹ ਗੱਲ ਪ੍ਰਦੇਸ਼ ਭਾਜਪਾ ਦਾ ਹਰ ਕਰਮਚਾਰੀ ਕਹਿ ਰਿਹਾ ਹੈ ਅਤੇ ਇਹ ਭਾਜਪਾ ਦੇ ਹਰ ਉਸ ਕਰਮਚਾਰੀ ਦਾ ਦਰਦ ਹੈ ਜੋ ਘਰ ਤੋਂ ਬਾਹਰ ਨਿਕਲਦਾ ਹੈ ਅਤੇ ਉਸ ਨੂੰ ਆਪਣੇ ਹੀ ਪੰਜਾਬੀ ਭਰਾਵਾਂ ਵਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਮ੍ਰਿਤਕ ਮੁਲਾਜ਼ਮ ਦੇ ਫੰਡ ਹੜੱਪਣ ਲਈ ਜਾਅਲੀ ਕਾਗਜ਼ ਤਿਆਰ ਕਰਵਾ ਕੇ ਬਣੀ ਪਤਨੀ, 4 ਖ਼ਿਲਾਫ਼ ਮਾਮਲਾ ਦਰਜ

ਜੋਸ਼ੀ ਨੇ ਕਿਹਾ ਕਿ ਜਦੋਂ ਕਿਸੇ ਰਾਜਨੇਤਾ ਨੂੰ ਕਿਸੇ ਭ੍ਰਿਸ਼ਟ ਜਾਂ ਗਲਤ ਕੰਮ ਕਾਰਨ ਕਿਸੇ ਰਾਜਨੀਤਿਕ ਦਲ ਵਲੋਂ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਨਮੋਸ਼ੀ ਰਹਿੰਦੀ ਹੈ ਪਰ ਜਿਸ ਤਰੀਕੇ ਨਾਲ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ ਉਠਾਉਣ ਕਾਰਣ ਪਾਰਟੀ ਤੋਂ ਬਾਹਰ ਕੱਢਿਆ ਹੈ, ਉਨ੍ਹਾਂ ਲਈ ਇਹ ਇਕ ਮੈਡਲ ਵਾਂਗ ਹੈ।


author

Bharat Thapa

Content Editor

Related News