ਲੱਕੜਬੱਘਾ ਦੀ ਗਿਣਤੀ ਘਟਣ ਨਾਲ ਵਾਤਾਵਰਣ ਦੀ ਵਧੀ ਸਮੱਸਿਆ!

11/26/2019 1:18:03 PM

ਅੰਮ੍ਰਿਤਸਰ (ਇੰਦਰਜੀਤ) - ਵਾਤਾਵਰਣ ਦੀ ਸਫਾਈ ਲਈ ਜਿਵੇਂ ਮਨੁੱਖਾਂ ਨੂੰ ਜ਼ਹਿਰੀਲੀ ਗੈਸ-ਰਹਿਤ ਮਾਹੌਲ ਜ਼ਰੂਰੀ ਹੈ, ਉਸੇ ਤਰ੍ਹਾਂ ਧਰਤੀ ’ਤੇ ਫੈਲੀ ਗੰਦਗੀ ਅਤੇ ਬਦਬੂਦਾਰ ਮਾਹੌਲ ਨੂੰ ਸੰਤੁਲਿਤ ਰੱਖਣ ਲਈ ਕੁਦਰਤੀ ਜੀਵਾਂ ਦਾ ਜ਼ਿੰਦਾ ਰਹਿਣਾ ਜ਼ਰੂਰੀ ਹੈ। ਜ਼ਮੀਨੀ ਜੀਵਾਂ ’ਚੋਂ ਕਈ ਜੀਵ ਗਾਇਬ ਹੋ ਚੁੱਕੇ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਮਨੁੱਖ ਦਾ ਰੱਖਿਅਕ ਜੀਵ ਲੱਕੜਬੱਘਾ ਹੈ, ਜਿਸ ਨੂੰ ਜ਼ਮੀਨ ਦਾ ਸਫਾਈ ਕਰਮਚਾਰੀ ਵੀ ਕਿਹਾ ਜਾਂਦਾ ਹੈ। ਪਿਛਲੇ ਸਮੇਂ ਤੋਂ ਇਹ ਜੀਵ ਧਰਤੀ ’ਤੇ ਘਟਦਾ ਜਾ ਰਿਹਾ ਹੈ। ਪੰਜਾਬ ’ਚ ਤਾਂ ਇਹ ਜੀਵ ਬਿਲਕੁਲ ਹੀ ਖ਼ਤਮ ਹੋ ਚੁੱਕਾ ਹੈ। ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਮਰੇ ਹੋਏ ਜੀਵਾਂ ਦਾ ਮਾਸ ਜ਼ਿਆਦਾ ਦੇਰ ’ਤੇ ਧਰਤੀ ’ਤੇ ਨਾ ਰਹੇ। ਇਸ ਲਈ ਕੁਦਰਤ ਵਲੋਂ ਗਿੱਧ, ਚੀਲਾਂ, ਸੂਰ, ਚੂਹੇ ਅਤੇ ਹੋਰ ਕਈ ਪ੍ਰਾਣੀ ਹਨ, ਉਥੇ ਹੀ ਇਨ੍ਹਾਂ ਸਭ ਤੋਂ ਵੱਧ ਕਾਰਗਰ ਜੀਵ ਲੱਕੜਬੱਘਾ ਹੈ। ਇਹ ਮਰੇ ਹੋਏ ਜੀਵਾਂ ਨੂੰ ਵੀ ਖਾ ਜਾਂਦਾ ਹੈ, ਜੋ ਕਈ-ਕਈ ਮਹੀਨਿਆਂ ਤੱਕ ਬਦਬੂ ਫੈਲਾਅ ਰਹੇ ਹੁੰਦੇ ਹਨ।

ਵਿਸ਼ਵ ’ਚ ਗਿਣਤੀ ਕਿੰਨੀ
18ਵੀਂ ਸਦੀ ’ਚ ਲੱਕੜਬੱਘੇ ਦੀ ਸੰਸਾਰ ’ਚ ਗਿਣਤੀ 10 ਲੱਖ ਤੋਂ ਵੱਧ ਸੀ, ਜਿਸ ਤੋਂ ਬਾਅਦ 1950 ਦੇ ਕਰੀਬ 2.5 ਲੱਖ ਹੋ ਗਈ। ਇਸ ਸਮੇਂ ਸੰਸਾਰ ’ਚ ਇਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਘੱਟ ਹੈ। ਸਾਲ 1980 ਤੱਕ ਦੇਸ਼ ’ਚ ਲੱਕੜਬੱਘੇ ਦੀ ਗਿਣਤੀ ਸਿਰਫ 3000 ਦੇ ਕਰੀਬ ਸੀ। ਝਾਰਖੰਡ ’ਚ 325, ਪੰਜਾਬ ’ਚ 141, ਹਿਮਾਚਲ ’ਚ 149, ਮਨੀਪੁਰ ’ਚ 155, ਮੱਧ ਪ੍ਰਦੇਸ਼ ’ਚ 133, ਨਾਗਾਲੈਂਡ ’ਚ 159 ਆਦਿ।

ਕਿਉਂ ਘੱਟ ਹੋਈ ਗਿਣਤੀ
ਲੱਕੜਬੱਘਾ ਦੀ ਗਿਣਤੀ ਦਾ ਘੱਟ ਹੋਣ ਦਾ ਮੁੱਖ ਕਾਰਨ ਮਰੇ ਹੋਏ ਜੀਵਾਂ ਦੇ ਅੰਦਰ ਖਾਣ ਵਾਲੇ ਪਦਾਰਥਾਂ ਰਾਹੀਂ ਜਾਣ ਵਾਲੇ ਉਹ ਕੈਮੀਕਲ ਹਨ, ਜੋ ਫਸਲਾਂ ਅਤੇ ਹੋਰ ਚੀਜ਼ਾਂ ’ਚ ਕੀਟਨਾਸ਼ਕ ਦੇ ਤੌਰ ’ਤੇ ਪਾਏ ਜਾਂਦੇ ਹਨ। ਮਰੇ ਹੋਏ ਜਾਨਵਰਾਂ ਦਾ ਮਾਸ ਤੇ ਸਰੀਰ ਦੀ ਹੋਰ ਰਹਿੰਦ-ਖੂੰਹਦ ’ਚ ਕੀਟਨਾਸ਼ਕ ਦੇ ਹੱਤਿਆਰੇ ਅੰਸ਼ ਪਾਏ ਜਾਂਦੇ ਹਨ, ਜਿਨ੍ਹਾਂ ਕਾਰਨ ਗਿੱਧ ਅਤੇ ਚੀਲਾਂ ਖ਼ਤਮ ਹੋਈਆਂ ਹਨ, ਜਿਸ ਕਾਰਨ ਲੱਕੜਬੱਘੇ ਦੀ ਗਿਣਤੀ ਘੱਟ ਹੁੰਦੀ ਗਈ।

ਕਈ ਮਹੱਤਵਪੂਰਨ ਪ੍ਰਜਾਤੀਆਂ ਲੁਪਤ
ਲੱਕੜਬੱਘੇ ਦੀ ਗਿਣਤੀ ਬੇਹੱਦ ਘੱਟ ਹੋਣ ਦੇ ਨਾਲ ਇਕ ਸੱਚਾਈ ਇਹ ਹੈ ਕਿ ਇਨ੍ਹਾਂ ਦੀਆਂ ਕਈ ਮਹੱਤਵਪੂਰਨ ਜਾਤੀਆਂ ਖ਼ਤਮ ਹੋ ਚੁੱਕੀਆਂ ਹਨ। ਇਹ ਪ੍ਰਜਾਤੀਆਂ ਇੰਨੀਆਂ ਸ਼ਕਤੀਸ਼ਾਲੀ ਸਨ ਕਿ ਇਹ ਕਈ ਵਾਰ ਝੁੰਡ ਦੇ ਰੂਪ ’ਚ ਸ਼ੇਰਾਂ ’ਤੇ ਹਮਲਾ ਕਰ ਦਿੰਦੀਆਂ ਸਨ। ਇਥੋਂ ਤੱਕ ਕਿ ਬਘਿਆੜ ਪ੍ਰਜਾਤੀ ਦੇ ਜੀਵ ਆਪਣੇ ਬੱਚਿਆਂ ਨੂੰ ਉਨ੍ਹਾਂ ਨੂੰ ਬਚਾ ਕੇ ਰੱਖਦੇ ਸਨ। ਹੁਣ ਇਨ੍ਹਾਂ ਜਾਤੀਆਂ ’ਚ ਇਕੋ-ਜਿਹੀਆਂ ਪ੍ਰਜਾਤੀਆਂ ਜਿਨ੍ਹਾਂ ’ਚ ਧਾਰੀਦਾਰ ਅਤੇ ਚੀਤਲ ਸ਼ਾਮਿਲ ਹਨ, ਹੀ ਕੁਝ ਦਿਖਾਈ ਦਿੰਦੀਆਂ ਹਨ, ਜਦੋਂ ਕਿ ਹੋਰ ਹੱਤਿਆਰਾ ਅਤੇ ਸ਼ਕਤੀਸ਼ਾਲੀ ਪ੍ਰਜਾਤੀਆਂ ਹੁਣ ਖ਼ਤਮ ਹੋ ਚੁੱਕੀਆਂ ਹਨ। ਵਿਸ਼ਵ ਵਿਗਿਆਨੀਆਂ ਮੁਤਾਬਕ ਲੱਕੜਬੱਘੇ ਦੀਆਂ ਕੁਲ 123 ਪ੍ਰਜਾਤੀਆਂ ਹਨ।


rajwinder kaur

Content Editor

Related News