ਹੈਦਰਾਬਾਦ ਘਟਨਾ ਤੋਂ ਬਾਅਦ ਪੰਜਾਬ ''ਚ ਔਰਤਾਂ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

12/03/2019 6:51:56 PM

ਚੰਡੀਗੜ੍ਹ : ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਉਸ ਨੂੰ ਜ਼ਿੰਦਾ ਸਾੜਨ ਦੀ ਘਿਨੌਣੀ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੀਆਂ ਦਿਲ ਕੰਬਾਊ ਵਾਰਦਾਤਾਂ ਤੋਂ ਸਬਕ ਲੈਂਦਿਆਂ ਪੰਜਾਬ ਸਰਕਾਰ ਨੇ ਦੇਰ ਸਵੇਰ ਔਰਤਾਂ ਦੀ ਰਾਖੀ ਲਈ ਵੱਡਾ ਫੈਸਲਾ ਲੈਂਦੇ ਹੋਏ ਸਪੈਸ਼ਲ ਪੀ. ਸੀ. ਆਰ. ਟੀਮਾਂ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਇਸ ਪੀ. ਸੀ. ਆਰ. ਟੀਮ ਵਿਚ ਬਕਾਇਦਾ ਇਕ ਮਹਿਲਾ ਮੁਲਾਜ਼ਮ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਇਹ ਟੀਮਾਂ ਪਹਿਲਾਂ ਮੋਹਾਲੀ, ਪਟਿਆਲਾ ਅਤੇ ਬਠਿੰਡਾ 'ਚ ਤਾਇਨਾਤ ਹੋਣਗੀਆਂ। 

ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ. ਜੀ.ਪੀ. ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਇਸ ਸੁਵਿਧਾ ਨੂੰ ਸੂਬੇ ਭਰ ਵਿਚ ਲਾਗੂ ਕੀਤਾ ਜਾਵੇ। 100, 112 ਅਤੇ 181 'ਤੇ ਕਾਲ ਕਰਕੇ ਪੀ. ਸੀ. ਆਰ. ਟੀਮ ਨਾਲ ਜੁੜਿਆ ਜਾ ਸਕੇਗਾ ਅਤੇ ਮਹਿਲਾ ਨੂੰ ਸੁਰੱਖਿਅਤ ਉਸ ਦੀ ਮੰਜ਼ਿਲ ਤੱਕ ਪਹੁੰਚਾਉਣਆ ਪੀ. ਸੀ. ਆਰ. ਟੀਮ ਦੀ ਜ਼ਿੰਮੇਵਾਰੀ ਹੋਵੇਗੀ।


Gurminder Singh

Content Editor

Related News