ਸੰਗਰੂਰ ’ਚ ਵੱਡੀ ਵਾਰਦਾਤ, ਪਤੀ ਨੇ ਕੁੱਟ-ਕੁੱਟ ਕਤਲ ਕੀਤੀ ਪਤਨੀ

Wednesday, Sep 01, 2021 - 11:04 PM (IST)

ਸੰਗਰੂਰ ’ਚ ਵੱਡੀ ਵਾਰਦਾਤ, ਪਤੀ ਨੇ ਕੁੱਟ-ਕੁੱਟ ਕਤਲ ਕੀਤੀ ਪਤਨੀ

ਸੰਗਰੂਰ (ਕੋਹਲੀ) : ਸੰਗਰੂਰ ਦੀ 40 ਸਾਲਾ ਮਨਜੀਤ ਕੌਰ ਦਾ ਉਸ ਦੇ ਪਤੀ ਵਲੋਂ ਕੁੱਟ-ਕੁੱਟ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮਨਜੀਤ ਕੌਰ ਦਾ ਪਤੀ ਜਗਤਾਰ ਸਿੰਘ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਬੀਤੇ ਦਿਨੀਂ ਜਦੋਂ ਉਸ ਦੀ ਕੁੱਟਮਾਰ ਕੀਤੀ ਤਾਂ ਉਸ ਨੂੰ ਗੰਭੀਰ ਹਾਲਤ ਵਿਚ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਤੋਂ ਪਟਿਆਲਾ ਅਤੇ ਫਿਰ ਪਟਿਆਲ ਤੋਂ ਚੰਡੀਗੜ੍ਹ ਭੇਜ ਦਿੱਤਾ ਗਿਆ। ਮਨਜੀਤ ਕੌਰ ਦੀ ਚੰਡੀਗੜ੍ਹ ਵਿਚ ਮੌਤ ਹੋ ਗਈ।

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਮਾਮੂਲੀ ਵਿਵਾਦ ਤੋਂ ਬਾਅਦ ਜਨਾਨੀ ਨੂੰ ਤੇਜ਼ਾਬ ਪਾ ਸਾੜਿਆ

ਪੁਲਸ ਨੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਕੋਲ ਸਤਿਗੁਰ ਸਿੰਘ ਵਾਸੀ ਮੰਗਵਾਲ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਪਿਤਾ ਜਗਤਾਰ ਸਿੰਘ ਮੇਰੀ ਮਾਂ ਪਰਮਜੀਤ ਕੌਰ ਦੀ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ। ਉਸਨੇ ਬੀਤੇ ਦਿਨੀਂ ਮੇਰੀ ਮਾਂ ਦੀ ਬਹੁਤ ਹੀ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੇ ਮੱਥੇ, ਸਿਰ ਅਤੇ ਅੱਖ ਤੇ ਸੱਟ ਲੱਗੀ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਹੈ। ਮੁੱਦਈ ਦੇ ਬਿਆਨਾਂ ’ਤੇ ਜਗਤਾਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗਿੱਦੜਬਾਹਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਸਾਹਮਣੇ ਆਈਆਂ ਇਹ ਗੱਲਾਂ


author

Gurminder Singh

Content Editor

Related News