ਨਿਹੰਗਾਂ ਵੱਲੋਂ ਅਗਵਾ ਕੀਤੇ ਸੋਨੂੰ-ਜੋਤੀ ਦੇ ਮਾਮਲੇ 'ਚ ਨਵਾਂ ਮੋੜ, ਲਿਵ-ਇਨ-ਰਿਲੇਸ਼ਨਸ਼ਿਪ ਸਣੇ ਹੋਏ ਕਈ ਵੱਡੇ ਖ਼ੁਲਾਸੇ

07/24/2023 5:42:39 PM

ਫਗਵਾੜਾ (ਜਲੋਟਾ)–ਫਗਵਾੜਾ ’ਚ ਭਾਰੀ ਚਰਚਾ ਦਾ ਵਿਸ਼ਾ ਬਣੇ ਹੋਏ ਸੋਨੂੰ-ਜੋਤੀ ਕਿਡਨੈਪਿੰਗ ਮਾਮਲੇ ’ਚ ਸਿਟੀ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿੰਨ੍ਹਾਂ ਕੋਲੋਂ ਵਾਰਦਾਤ ਦੇ ਸਮੇਂ ਵਰਤੇ ਗਏ ਹਥਿਆਰ ਅਤੇ ਆਈ-20 ਕਾਰ ਬਰਾਮਦ ਕੀਤੀ ਗਈ ਹੈ। ਪੁਲਸ ਨੇ ਸੋਨੂੰ ਅਤੇ ਜੋਤੀ ਨੂੰ ਸਹੀ ਸਲਾਮਤ ਮੁਲਜ਼ਮਾਂ ਦੀ ਚੁੰਗਲ ’ਚੋਂ ਛੁਡਵਾਂ ਲਿਆ ਹੈ ਅਤੇ ਹੁਣ ਇਹ ਦੋਨੋਂ ਫਗਵਾੜਾ ’ਚ ਹਨ। ਦੋਹਾਂ ਬਾਰੇ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਇਹ ਦੋਵੇਂ ਪਤੀ-ਪਤਨੀ ਨਹੀਂ ਸਗੋਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਇਥੇ ਰਹਿ ਰਹੇ ਹਨ।  ਪ੍ਰੈੱਸ ਕਾਨਫ਼ਰੰਸ ਦੌਰਾਨ ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਵੱਡੇ ਖ਼ੁਲਾਸੇ ਕੀਤੇ ਹਨ।

PunjabKesari

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਨਵੀਰ ਕੁਮਾਰ ਉਰਫ਼ ਤਨੂੰ ਪੁੱਤਰ ਵਿਸ਼ਨੂੰ ਕੁਮਾਰ ਵਾਸੀ ਮਾਲੀਆ ਖ਼ੁਰਦ ਥਾਣਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ, ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਨ ਨਗਰ ਥਾਣਾ ਸਿਵਲ ਲਾਈਨ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਲਲਿਤ ਕੁਮਾਰ ਪੁੱਤਰ ਰਾਜਕੁਮਾਰ ਵਾਸੀ ਮੁਹੱਲਾ ਅਸ਼ੋਕ ਗਲੀ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ, ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਨਸਿਟੀ ਇਨਕਲੇਵ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਸ਼ਮਸ਼ੇਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਕੋਟਲਾ ਭਾਨ ਥਾਣਾ ਸਿਵਲ ਲਾਈਨ ਗੁਰਦਾਸਪੁਰ ਵਜੋਂ ਹੋਈ ਹੈ।  ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਅੱਧਾ ਦਰਜਨ ਤੋਂ ਵੱਧ ਲੋਕ ਜੋ ਅਜੇ ਤੱਕ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚਲ ਰਹੇ ਹਨ, ਦੀ ਭਾਲ ’ਚ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆ ਹਨ ਅਤੇ ਉਮੀਦ ਹੈ ਕਿ ਜਲਦ ਹੀ ਇੰਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਇਕ ਵਾਰ ਫਿਰ ਜ਼ੋਰ ਵਿਖਾਵੇਗੀ ਗਰਮੀ ਤੇ ਕਢਾਏਗੀ ਵੱਟ

PunjabKesari

ਉਨ੍ਹਾਂ ਕਿਹਾ ਕਿ ਪੁਲਸ ਨੇ ਘਟਨਾ ਦੇ ਸਮੇਂ ਵਰਤੇ ਗਏ ਹਥਿਆਰ ਅਤੇ ਆਈ-20 ਕਾਰ ਵੀ ਬਰਾਮਦ ਕਰ ਲਈ ਹੈ। ਹੁਣ ਤੱਕ ਦੀ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਗਵਾ ਕੀਤੇ ਗਏ ਸੋਨੂੰ ਦਾ ਤਨਵੀਰ ਕੁਮਾਰ ਉਰਫ਼ ਤਨੂੰ, ਲਲਿਤ ਕੁਮਾਰ ਪੁੱਤਰ ਰਾਜਕੁਮਾਰ ਅਤੇ ਇਕ ਹੋਰ ਵਿਅਕਤੀ ਨਾਲ ਲੱਖਾਂ ਰੁਪਏ ਦੇ ਆਪਸੀ ਲੈਣ-ਦੇਣ ਨੂੰ ਲੈ ਕੇ ਵਿਵਾਦ ਹੈ। ਮੁਲਜ਼ਮ ਤਨਵੀਰ ਕੁਮਾਰ ਉਰਫ਼ ਤਨੂੰ ਨੇ ਇਸ ਸਬੰਧੀ ਆਪਣੀ ਸ਼ਿਕਾਇਤ ਬਟਾਲਾ ਪੁਲਸ ਨੂੰ ਦਿੱਤੀ ਹੋਈ ਹੈ, ਜਿਸ ਦੀ ਜਾਂਚ ਡੀ. ਐੱਸ. ਪੀ. ਬਟਾਲਾ ਕਰ ਰਹੇ ਹਨ।

PunjabKesari

ਜੋਤੀ ਸੋਨੂੰ ਦੀ ਪਤਨੀ ਨਹੀਂ ਹੈ, ਦੋਵੇਂ ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੇ ਹਨ
ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਅਗਵਾ ਕੀਤੇ ਗਏ ਸੋਨੂੰ ਅਤੇ ਜੋਤੀ ਆਪਸ ’ਚ ਪਤੀ-ਪਤਨੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸੋਨੂੰ ਦਾ ਵਿਆਹ ਕਿਸੇ ਹੋਰ ਮਹਿਲਾ ਨਾਲ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਉਸ ਦੇ ਦੋ ਬੱਚੇ ਹਨ। ਸੋਨੂੰ ਅਤੇ ਜੋਤੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਫਗਵਾੜਾ ਵਿਖੇ ਲਿਵ-ਇਨ-ਰਿਲੇਸ਼ਨਸ਼ਿਪ ’ਚ ਗੁਲਜ਼ਾਰ ਸਿੰਘ ਤੋਂ ਕਿਰਾਏ 'ਤੇ ਉਸ ਦੀ ਕੋਠੀ ਲੈ ਕੇ ਇਕੱਠੇ ਰਹਿ ਰਹੇ ਹਨ। ਸੋਨੂੰ ਦੀ ਜੋਤੀ ਨਾਲ ਬਟਾਲਾ ਦੇ ਹੋਲੀ ਹਸਪਤਾਲ ’ਚ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਉਹ ਇਸ ਦੇ ਕਾਫ਼ੀ ਕਰੀਬ ਆ ਗਈ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੁਲਸ ਸੋਨੂੰ ਅਤੇ ਜੋਤੀ ਦੇ ਰਿਸ਼ਤੇ ਦੇ ਹਰ ਪਹਿਲੂ ਅਤੇ ਸੋਨੂੰ ਦੀ ਪਤਨੀ ਦੀ ਇਸ ਮਾਮਲੇ ’ਚ ਸ਼ਮੂਲੀਅਤ ਦੀ ਵੀ ਹਰ ਪੱਖੋ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-  ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ, 10 ਦਿਨਾਂ ਦੇ ਅੰਦਰ ਤੋੜਿਆ ਦਮ

PunjabKesari

ਸੋਨੂੰ ਨੇ ਬੀ. ਏ. ਐੱਮ. ਐੱਸ. ਦੀ ਕੀਤੀ ਹੋਈ ਐ ਪੜ੍ਹਾਈ
ਐੱਸ. ਪੀ. ਗਿੱਲ ਨੇ ਦੱਸਿਆ ਕਿ ਸੋਨੂੰ ਬੀ. ਏ. ਐੱਮ. ਐੱਸ. ਦੀ ਪੜ੍ਹਾਈ ਕਰ ਚੁੱਕਾ ਹੈ ਅਤੇ ਇਸ ਤੋਂ ਪਹਿਲਾਂ ਉਹ ਬਟਾਲਾ ਦੇ ਹੋਲੀ ਹਸਪਤਾਲ ਅਤੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਮੈਡੀਕਲ ਅਫ਼ਸਰ ਵਜੋਂ ਕੰਮ ਕਰ ਰਿਹਾ ਸੀ। ਸੋਨੂੰ ਨੇ ਫਗਵਾੜਾ ਦੇ ਗੁਲਜ਼ਾਰ ਸਿੰਘ ਤੋਂ ਇਕ ਕੋਠੀ ਕਿਰਾਏ ’ਤੇ ਲਈ ਸੀ, ਜਿੱਥੇ ਉਸ ਦੀ ਮਹਿਲਾ ਦੋਸਤ ਜੋਤੀ ਉਸ ਦੇ ਨਾਲ ਰਹਿ ਰਹੀ ਹੈ। ਸੋਨੂੰ ਨੇ ਆਪਣੀ ਸੁਰੱਖਿਆ ਲਈ ਨਿੱਜੀ ਤੌਰ ’ਤੇ ਬਾਊਂਸਰ ਵੀ ਰੱਖੇ ਹੋਏ ਹਨ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੇਲੇ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਸ਼ਿਆਰਪੁਰ ਡੀ. ਸੀ. ਨੇ ਜਾਰੀ ਕੀਤੇ ਸਖ਼ਤ ਹੁਕਮ

ਮੁਲਜ਼ਮ ਅਸਲ ਨਿਹੰਗ ਸਿੰਘ ਹੀ ਹਨ: ਗੁਰਪ੍ਰੀਤ ਸਿੰਘ ਗਿੱਲ
ਐੱਸ. ਪੀ. ਗਿੱਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋਤੀ ਅਤੇ ਸੋਨੂੰ ਨੂੰ ਅਗਵਾ ਕਰਨ ’ਚ ਸ਼ਾਮਲ ਅਗਵਾਕਾਰ ਅਸਲ ’ਚ ਨਿਹੰਗ ਸਿੰਘ ਹੀ ਹਨ। ਜਦੋਂ ਪੁੱਛਿਆ ਗਿਆ ਕਿ ਕੀ ਇਹ ਕੇਸ ਫਿਰੌਤੀ ਦਾ ਹੈ ਅਤੇ ਇਸ ਸਾਰੇ ਮਾਮਲੇ ਵਿਚ ਨਿਹੰਗ ਸਿੰਘਾਂ ਦਾ ਕੀ ਰੋਲ ਹੈ? ਐੱਸ. ਪੀ. ਗਿੱਲ ਨੇ ਦੱਸਿਆ ਕਿ ਪੁਲਸ ਇਨ੍ਹਾਂ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News