ਹਵਸ ਦਾ ਭੁੱਖਾ ਪਤੀ ਬਣਿਆ ਜਾਨਵਰ, ਬੇਹੋਸ਼ ਹੋਣ ''ਤੇ ਵੀ ਪਤਨੀ ਨੂੰ..

7/10/2020 3:37:58 PM

ਖੰਨਾ : ਵਿਆਹ ਵੇਲੇ 7 ਫੇਰੇ ਲੈ ਕੇ ਪਤਨੀ ਨਾਲ ਹਰ ਤਰ੍ਹਾਂ ਦਾ ਵਾਅਦਾ ਕਰਨ ਤੋਂ ਬਾਅਦ ਪਤੀ ਅਜਿਹਾ ਜਿਸਮ ਦਾ ਭੁੱਖਾ ਨਿਕਲਿਆ ਕਿ ਪੂਰੀ ਤਰ੍ਹਾਂ ਜਾਨਵਰ ਬਣ ਗਿਆ। ਉਸ ਨੂੰ 24 ਘੰਟੇ ਸਰੀਰਕ ਸਬੰਧ ਬਣਾਉਣ ਲਈ ਪਤਨੀ ਬਿਸਤਰੇ 'ਤੇ ਚਾਹੀਦੀ ਸੀ, ਸਿਰਫ ਇੰਨਾ ਹੀ ਨਹੀਂ, ਜੇਕਰ ਉਸ ਦੀ ਪਤਨੀ ਬੇਹੋਸ਼ ਵੀ ਹੋ ਜਾਂਦੀ ਤਾਂ ਉਹ ਫਿਰ ਵੀ ਉਸ ਨੂੰ ਨਹੀਂ ਸੀ ਛੱਡਦਾ। ਫਿਲਹਾਲ ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੂਰੇ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ ਵਿਆਹ
ਜਾਣਕਾਰੀ ਮੁਤਾਬਕ ਪੀੜਤ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ 11 ਨਵੰਬਰ, 2018 ਨੂੰ ਧਾਰਿਮਕ ਰੀਤੀ-ਰਿਵਾਜਾਂ ਨਾਲ ਜਗਦੀਪ ਸਿੰਘ ਪੁੱਤਰ ਪਾਲ ਸਿੰਘ, ਵਾਸੀ ਪਿੰਡ ਬੁਰਜ, ਫਤਿਹਗੜ੍ਹ ਸਾਹਿਬ ਨਾਲ ਹੋਇਆ ਸੀ। ਵਿਆਹ 'ਤੇ ਉਸ ਦੇ ਭਰਾ ਅਤੇ ਭਰਜਾਈ ਨੇ ਕਰੀਬ 15 ਲੱਖ ਰੁਪਏ ਖਰਚ ਕੀਤੇ ਸਨ। ਵਿਆਹ ਤੋਂ ਬਾਅਦ ਉਸ ਦਾ ਪਤੀ ਹਰ ਸਮੇਂ ਸ਼ਰਾਬ ਅਤੇ ਅਫੀਮ ਦੇ ਨਸ਼ੇ 'ਚ ਰਹਿੰਦਾ ਸੀ। ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਸਹੁਰੇ ਵਾਲਿਆਂ ਨੇ ਕਿਹਾ ਸੀ ਕਿ ਉਨ੍ਹਾਂ ਦੀ 6 ਏਕੜ ਜ਼ਮੀਨ ਹੈ, ਜੋ ਕਿ ਬਾਅਦ 'ਚ ਸਿਰਫ ਇਕ ਏਕੜ ਨਿਕਲੀ।

ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਦੇ IAS ਪਤੀ-ਪਤਨੀ ਨੂੰ 'ਕੋਰੋਨਾ', ਇਸ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ
24 ਘੰਟੇ ਸਰੀਰਕ ਸਬੰਧ ਬਣਾਉਣ ਲਈ ਕਰਦਾ ਸੀ ਮਜਬੂਰ
ਪੀੜਤਾ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਉਸ ਦਾ ਪਤੀ 24 ਘੰਟੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਦਾ ਸੀ। ਜੇਕਰ ਉਹ ਮਨ੍ਹਾਂ ਕਰਦੀ ਸੀ ਤਾਂ ਉਹ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਜ਼ਬਰਦਸਤੀ ਵੀ ਕਰਦਾ ਸੀ। ਬੇਹੋਸ਼ ਹੋਣ 'ਤੇ ਵੀ ਪਤੀ ਉਸ ਨੂੰ ਛੱਡਦਾ ਨਹੀਂ ਸੀ। ਕਈ ਵਾਰ ਉਸ ਨੇ ਆਪਣੇ ਪਤੀ ਨੂੰ ਨਸ਼ੀਲੇ ਪਾਊਡਰ ਸਮੇਤ ਫੜ੍ਹਿਆ ਪਰ ਵਿਰੋਧ ਕਰਨ 'ਤੇ ਉਸ ਨੂੰ ਬਹੁਤ ਕੁੱਟਿਆ ਜਾਂਦਾ ਸੀ। ਜਦੋਂ ਪੀੜਤਾ ਨੇ ਇਹ ਸਾਰੀ ਗੱਲ ਆਪਣੀ ਸੱਸ ਨੂੰ ਦੱਸੀ ਤਾਂ ਉਸ ਨੇ ਵੀ ਉਲਟਾ ਉਸ ਨੂੰ ਹੀ ਕੋਸਿਆ ਅਤੇ ਕਹਿਣ ਲੱਗੀ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : 'ਪੰਜਾਬ ਭਾਜਪਾ' ਦੀ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ!
ਸਹੁਰਿਆਂ ਨੇ ਕੀਤੀ ਮਾਰਨ ਦੀ ਕੋਸ਼ਿਸ਼
ਇਕ ਵਾਰ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਕਮਰੇ ਅੰਦਰ ਜਾ ਕੇ ਕੁੰਡੀ ਲਾ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਪੀੜਤਾ ਦੇ ਮਾਪੇ ਉਸ ਨੂੰ ਲੈ ਗਏ ਅਤੇ 2 ਮਹੀਨੇ ਤੱਕ ਉਸ ਦਾ ਇਲਾਜ ਇਕ ਨਿੱਜੀ ਹਸਪਤਾਲ 'ਚ ਕਰਾਉਂਦੇ ਰਹੇ। ਫਿਰ ਰਿਸ਼ਤੇਦਾਰਾਂ ਵਿਚਕਾਰ ਸਹੁਰੇ ਵਾਲਿਆਂ ਨੇ ਗਲਤੀ ਸਵੀਕਾਰ ਕੀਤੀ ਅਤੇ ਦੁਬਾਰਾ ਉਸ ਨੂੰ ਆਪਣੇ ਨਾਲ ਲੈ ਗਏ। ਪੀੜਤਾ ਵੀ ਦੁਬਾਰਾ ਘਰ ਵਸਾਉਣ ਦੀ ਨੀਅਤ ਨਾਲ ਚੱਲ ਪਈ। ਰਾਹ 'ਚ ਵੀ ਉਸ ਨੂੰ ਦਾਜ ਲਈ ਤਾਹਨੇ-ਮਿਹਣੇ ਵੱਜਦੇ ਰਹੇ। 
ਕੁੱਟਮਾਰ ਕੇ ਘਰੋਂ ਕੱਢਿਆ ਬਾਹਰ
ਇਕ ਦਿਨ ਉਸ ਦੇ ਪੇਕਿਆਂ ਘਰ ਕੋਈ ਪ੍ਰੋਗਰਾਮ ਸੀ ਤਾਂ ਉਸ ਦਾ ਪਤੀ ਉਸ ਨੂੰ ਉੱਥੇ ਲਿਜਾਣ ਦੀ ਬਜਾਏ ਕਿਤੇ ਹੋਰ ਲੈ ਗਿਆ। ਰਸਤੇ 'ਚ ਉਸ ਨੂੰ ਸ਼ਰਾਬ ਪਿਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਘਰ ਵਾਪਸ ਆਉਣ 'ਤੇ ਕਲੇਸ਼ ਲਗਾਤਾਰ ਜਾਰੀ ਰਿਹਾ। ਫਿਰ 23 ਜੁਲਾਈ, 2019 ਦੀ ਰਾਤ ਉਸ ਦੀ ਸੱਸ ਅਤੇ ਪਤੀ ਨੇ ਉਸ ਨਾਲ ਝਗੜਾ ਕਰਦੇ ਹੋਏ ਘਰੋਂ ਬਾਹਰ ਕੱਢ ਦਿੱਤਾ ਅਤੇ ਕੁੱਟਮਾਰ ਵੀ ਕੀਤੀ। ਰਾਤ ਨੂੰ ਹੀ ਉਸ ਦਾ ਭਰਾ ਅਤੇ ਭਰਜਾਈ ਉਸ ਨੂੰ ਘਰ ਦੇ ਬਾਹਰੋਂ ਲੈ ਗਏ। ਅਜਿਹੀਆਂ ਹੋਰ ਵੀ ਉਸ ਦੇ ਨਸ਼ੇੜੀ ਪਤੀ ਦੀਆਂ ਹਰਕਤਾਂ ਹਨ, ਜੋ ਦੱਸਣ ਲਾਇਕ ਨਹੀਂ ਹਨ। ਫਿਲਹਾਲ ਪੁਲਸ ਨੇ ਦਾਜ, ਸਰੀਰਕ ਤੌਰ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਪਤੀ ਜਗਦੀਪ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : PGI 'ਚ ਕੋਰੋਨਾ ਪੀੜਤ ਬੱਚੇ ਦੀ 'ਰੇਅਰ ਹਾਰਟ ਸਰਜਰੀ', ਹਾਲਤ ਨਾਜ਼ੁਕ


 


Babita

Content Editor Babita