ਪਿਆਰ 'ਚ ਅੰਨੀ ਦੋ ਬੱਚਿਆਂ ਦੀ ਮਾਂ ਨੇ ਹੱਥੀਂ ਉਜਾੜਿਆ ਆਪਣਾ ਘਰ

Wednesday, Dec 05, 2018 - 06:30 PM (IST)

ਪਿਆਰ 'ਚ ਅੰਨੀ ਦੋ ਬੱਚਿਆਂ ਦੀ ਮਾਂ ਨੇ ਹੱਥੀਂ ਉਜਾੜਿਆ ਆਪਣਾ ਘਰ

ਮਾਨਸਾ (ਅਮਰਜੀਤ ਸਿੰਘ) : ਇਕ ਕਲਯੁੱਗੀ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਇਸ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਪੱਖੇ ਨਾਲ ਟੰਗ ਦਿੱਤਾ। ਇਸ ਦੌਰਾਨ ਜਾਂਚ ਕਰ ਰਹੀ ਪੁਲਸ ਦੇ ਸ਼ੱਕ ਦੀ ਸੂਈ ਜਦੋਂ ਪਤਨੀ ਵਲੋਂ ਘੁੰਮੀ ਤਾਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇਸ ਜੋੜੇ ਵਲੋਂ ਆਪਣੇ ਗੁਨਾਹ ਦਾ ਕਬੂਲ ਨਾਮਾ ਵੀ ਕਰ ਲਿਆ ਗਿਆ। 
ਮਾਨਸਾ ਦੇ ਡੀ. ਐੱਸ. ਪੀ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਵਾਰਦਾਤ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਦੌਰਾਨੇ ਤਫਤੀਸ਼ ਸਰਬਜੀਤ ਕੌਰ 'ਤੇ ਸ਼ੱਕ ਹੋਣ 'ਤੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਤੋਂ ਬਾਅਦ ਉਸ ਦੇ ਪ੍ਰੇਮੀ ਲਖਵਿੰਦਰ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲਖਵਿੰਦਰ ਤੇ ਸਰਬਜੀਤ ਕੌਰ ਦੇ ਦੋ-ਦੋ ਬੱਚੇ ਹਨ ਤੇ ਇਨ੍ਹਾਂ ਦੇ ਇਸ ਘਟੀਆ ਕਾਰਨਾਮੇ ਨੇ ਦੋਹਾਂ ਘਰਾਂ ਨੂੰ ਬਰਬਾਦੀ ਦੇ ਰਾਹ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।


author

Gurminder Singh

Content Editor

Related News