ਪਤਨੀ ਤੋਂ ਤੰਗ ਪਤੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

Saturday, Jun 26, 2021 - 09:32 PM (IST)

ਪਤਨੀ ਤੋਂ ਤੰਗ ਪਤੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਰੂਪਨਗਰ(ਵਿਜੇ ਸ਼ਰਮਾ)- ਰੂਪਨਗਰ ਨੇੜੇ ਪਿੰਡ ਚਰਹੇੜੀ ’ਚ ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਇੰਨਾ ਵੱਧ ਗਿਆ ਕਿ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਦਕਿ ਸਿੰਘ ਭਗਵੰਤਪੁਰਾ ਪੁਲਸ ਨੇ ਮ੍ਰਿਤਕ ਦੀ ਪਤਨੀ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਦੇ ਨਜ਼ਦੀਕੀ ਪਿੰਡ ਚਰਹੇੜੀ ਵਾਸੀ ਬਿਕਰਮ ਸਿੰਘ ਦਾ ਵਿਆਹ 2007 ’ਚ ਗੁਰਪ੍ਰੀਤ ਕੌਰ ਦੇ ਨਾਲ ਹੋਇਆ ਅਤੇ 14 ਸਾਲਾ ਬਾਅਦ ਦੋਵਾਂ ’ਚ ਵਿਵਾਦ ਪੈਦਾ ਹੋ ਗਿਆ।

ਇਹ ਵੀ ਪੜ੍ਹੋ- ਇਟਲੀ 'ਚ ਸੜਕ ਹਾਦਸੇ ਤੋਂ ਬਾਅਦ 8 ਮਹੀਨਿਆਂ ਤੋਂ ਕੋਮਾ 'ਚ ਗਏ ਨੌਜਵਾਨ ਦੇ ਮਾਤਾ-ਪਿਤਾ ਨੇ ਸਰਕਾਰਾਂ ਨੂੰ ਲਾਈ ਗੁਹਾਰ

ਬਿਕਰਮ ਦੀ ਪਤਨੀ ਉਸਨੂੰ ਛੱਡ ਕੇ ਚਲੀ ਗਈ ਜਿਸ ਤੋਂ ਬਾਅਦ ਬਿਕਰਮ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੀ ਪਤਨੀ ਪਿੰਡ ਦੇ ਹੀ ਕੁੱਝ ਲੋਕਾਂ ਦੇ ਕਹਿਣੇ ’ਚ ਆ ਕੇ ਉਸ ਨਾਲ ਝਗੜਾ ਕਰਨ ਲੱਗੀ ਅਤੇ ਸੋਨੇ ਗਹਿਣੇ ਸਮੇਤ ਨਕਦ ਰਾਸ਼ੀ ਲੈ ਕੇ ਚਲੀ ਗਈ। ਇਸ ਤੋਂ ਬਾਅਦ ਬਿਕਰਮ ਆਪਣੀ ਪਤਨੀ ਖ਼ਿਲਾਫ਼ ਕਾਰਵਾਈ ਕਰਵਾਉਣ ਦੇ ਲਈ ਪੁਲਸ ਕੋਲ ਚੱਕਰ ਕੱਟਦਾ ਰਿਹਾ। ਮ੍ਰਿਤਕ ਦੇ ਰਿਸ਼ਤੇਦਾਰਾਂ ’ਚੋਂ ਦਵਿੰਦਰ ਸਿੰਘ ਅਤੇ ਸ਼ਾਮ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਪਿੰਡ ਦੇ ਹੀ ਕੁਝ ਲੋਕਾਂ ਨਾਲ ਬਿਕਰਮ ਦਾ ਉਸਦੀ ਪਤਨੀ ਨਾਲ ਝਗੜਾ ਹੋਇਆ ਅਤੇ ਬਿਕਰਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਜਿਸ ਤੋਂ ਬਾਅਦ ਉਸਨੇ ਆਪਣੇ ਘਰ ’ਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਵੀ ਪੜ੍ਹੋ- ਬੇਅਦਬੀ ਦੀਆਂ ਘਟਨਾਵਾਂ ਦੇ ਲਗਾਤਾਰ ਵਾਪਰਨ ਪਿਛੇ ਇਕ ਵੱਡੀ ਸਾਜ਼ਿਸ, ਜਿਸ ਨੂੰ ਨਹੀਂ ਕੀਤਾ ਜਾਵੇਗਾ ਬਰਦਾਸਤ: ਅਜਨਾਲਾ

ਦੂਜੇ ਪਾਸੇ ਪੁਲਸ ਜਾਂਚ ਅਧਿਕਾਰੀ ਸੁਭਾਸ਼ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Bharat Thapa

Content Editor

Related News