ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਨੀ ਤੋਂ ਅੱਕ ਗਿਆ ਪਤੀ! ਕੀਤਾ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ

Friday, Jul 26, 2024 - 10:20 AM (IST)

ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਨੀ ਤੋਂ ਅੱਕ ਗਿਆ ਪਤੀ! ਕੀਤਾ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ

ਜਲੰਧਰ (ਜ. ਬ.)– ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ’ਤੇ ਥਾਣਾ ਨੰਬਰ 8 ਦੀ ਪੁਲਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਨੌਜਵਾਨ ਆਪਣੀ ਪਤਨੀ ਤੋਂ ਪ੍ਰੇਸ਼ਾਨ ਸੀ, ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਇਹ ਖ਼ਬਰ ਵੀ ਪੜ੍ਹੋ - ਨਗਰ ਨਿਗਮ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਅਗਲੇ ਸਾਲ ਤਕ ਵੀ ਲਟਕ ਸਕਦੀਆਂ ਹਨ ਚੋਣਾਂ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਜੈ ਪੁੱਤਰ ਤੀਰਥ ਗਿਰੀ ਨਿਵਾਸੀ ਸੰਤੋਖਪੁਰਾ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਉਸਦੇ ਭਤੀਜੇ ਬੱਗਾ ਦਾ ਵਿਆਹ ਗੁਰਦਾਸਪੁਰ ਦੀ ਸਪਨਾ ਨਾਲ ਹੋਇਆ ਸੀ। ਲੱਗਭਗ 2 ਮਹੀਨੇ ਤੋਂ ਬੱਗਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। 22 ਜੁਲਾਈ ਨੂੰ ਬੱਗਾ ਆਪਣੀ ਪਤਨੀ ਦੀ ਸਕੈਨਿੰਗ ਕਰਵਾਉਣ ਲਈ ਉਸਨੂੰ ਹਸਪਤਾਲ ਲੈ ਕੇ ਗਿਆ ਪਰ ਜਿਉਂ ਹੀ ਵਾਪਸ ਮੁੜਿਆ ਤਾਂ ਉਸ ਦੀ ਸਿਹਤ ਵਿਗੜ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।

ਇਹ ਖ਼ਬਰ ਵੀ ਪੜ੍ਹੋ - 3 ਧੀਆਂ ਦੇ ਪਿਓ ਨੇ ਪਤਨੀ ਦੀ ਸਹੇਲੀ ਨਾਲ ਮਿਟਾਈ ਹਵਸ, ਫ਼ਿਰ ਵੀਡੀਓ ਬਣਾ ਕੇ...

ਮੌਤ ਦੀ ਖ਼ਬਰ ਸੁਣਦੇ ਹੀ ਬੱਗਾ ਦੀ ਪਤਨੀ ਸਪਨਾ ਦੇ ਪੇਕੇ ਵਾਲੇ ਵੀ ਆ ਗਏ ਅਤੇ ਉਹ ਆਪਣੀ ਧੀ ਨੂੰ ਗੁਰਦਾਸਪੁਰ ਲੈ ਗਏ। ਹੁਣ ਅਜੈ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਬੱਗਾ ਪਤਨੀ ਤੋਂ ਹੀ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਥਾਣਾ ਨੰਬਰ 8 ਦੀ ਪੁਲਸ ਨੇ ਸਪਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News