ਪਤੀ ਨੂੰ ਨਹਿਰ 'ਚ ਸੁੱਟਣ ਦੇ ਮਾਮਲੇ ਕਾਰਨ ਪਤਨੀ ਤੇ ਆਸ਼ਿਕ ਖ਼ਿਲਾਫ਼ ਮੁਕੱਦਮਾ ਦਰਜ

Wednesday, May 27, 2020 - 11:44 AM (IST)

ਪਤੀ ਨੂੰ ਨਹਿਰ 'ਚ ਸੁੱਟਣ ਦੇ ਮਾਮਲੇ ਕਾਰਨ ਪਤਨੀ ਤੇ ਆਸ਼ਿਕ ਖ਼ਿਲਾਫ਼ ਮੁਕੱਦਮਾ ਦਰਜ

ਫਿਰੋਜ਼ਪੁਰ (ਮਨਦੀਪ ਕੁਮਾਰ): ਫਿਰੋਜ਼ਪੁਰ ਛਾਵਣੀ ਦੀ ਖਟੀਕ ਮੰਡੀ ਦੀ ਰਹਿਣੇ ਵਾਲੀ ਪਤਨੀ ਦੇ ਨਾਜਾਇਜ਼ ਸਬੰਧ ਦੇ ਚੱਲਦੇ ਪਤਨੀ ਵਲੋਂ ਆਪਣੇ ਆਸ਼ਿਕ ਦੇ ਨਾਲ ਪਤੀ ਨੂੰ ਨਹਿਰ 'ਚ ਸੁੱਟਣ ਦੇ ਦੋਸ਼ 'ਚ ਪਤਨੀ ਅਤੇ ਉਸ ਦੇ ਕਥਿਤ ਆਸ਼ਿਕ ਅਤੇ ਉਸ ਦੇ ਸਾਥੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਥਾਣਾ ਫਿਰੋਜ਼ਪੁਰ ਛਾਵਣੀ ਦੀ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਨਹਿਰ 'ਚ ਸੁੱਟੇ ਗਏ 36 ਸਾਲਾ ਨੌਜਵਾਨ ਰਮੇਸ਼ ਕੁਮਾਰ ਦੇ ਰਿਸ਼ਤੇਦਾਰ ਬੰਟੀ ਨੇ ਦੱਸਿਆ ਕਿ ਰਮੇਸ਼ ਕੁਮਾਰ ਦੀ ਪਤਨੀ ਕਿਰਨਦੀਪ ਦੇ ਜਪਾਨ ਸਿੰਘ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਰਮੇਸ਼ ਆਪਣੀ ਪਤਨੀ ਕਿਰਨਦੀਪ ਨੂੰ ਰੋਕਦਾ ਸੀ। ਇਨ੍ਹਾਂ ਨਾਜਾਇਜ਼ ਸਬੰਧਾਂ ਨੂੰ ਲੈ ਕੇ ਦੋਵਾਂ 'ਚ ਆਪਸੀ ਝਗੜਾ ਰਹਿੰਦਾ ਸੀ।

ਇਹ ਵੀ ਪੜ੍ਹੋ: ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁੱਖੀ ਪਤਨੀ ਨੇ ਕੀਤਾ ਭਿਆਨਕ ਕਾਰਾ (ਵੀਡੀਓ)

PunjabKesari

ਰਮੇਸ਼ ਦੇ ਰਿਸ਼ਤੇਦਾਰਾਂ ਦੇ ਮੁਤਾਬਕ ਕਿਰਨਦੀਪ ਦਾ ਆਸ਼ਿਕ ਜਪਾਨ, ਰਮੇਸ਼ ਨੂੰ 21 ਮਈ ਦੀ ਰਾਤ ਨੂੰ ਜ਼ਰੂਰੀ ਕੰਮ ਦਾ ਬਹਾਨਾ ਲਗਾ ਕੇ ਆਪਣੇ ਮੋਟਰਸਾਈਕਲ 'ਤੇ ਆਪਣੇ ਨਾਲ ਲੈ ਗਿਆ ਸੀ, ਜਦੋਂ ਰਮੇਸ਼ ਆਪਣੇ ਘਰ ਵਾਪਸ ਨਾ ਆਇਆ ਤਾਂ ਉਸ ਦੇ ਪਰਿਵਾਰ ਵਲੋਂ ਕਿਰਨਦੀਪ ਤੋਂ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਕਿਰਨਦੀਪ ਨੇ ਕਿਹਾ ਕਿ ਉਸ ਦਾ ਪਤੀ ਰਮੇਸ਼ ਉਸ ਦੇ ਨਾਲ ਮਾਰਕੁੱਟ ਕਰਦਾ ਹੈ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਦੇ ਚੱਲਦੇ ਉਸ ਨੇ ਜਪਾਨ ਸਿੰਘ ਅਤੇ ਉਸ ਦੇ ਸਾਥੀ ਨਾਲ ਮਿਲ ਕੇ ਉਸ ਨੂੰ ਨਹਿਰ 'ਚ ਸੁੱਟ ਦਿੱਤਾ ਹੈ। ਥਾਣਾ ਕੈਂਟ ਦੀ ਪੁਲਸ ਨੇ ਬੰਟੀ ਦੇ ਬਿਆਨਾਂ ਦੇ ਆਧਾਰ 'ਤੇ ਕਿਰਨਦੀਪ, ਜਪਾਨ ਅਤੇ ਆਕਾਸ਼ ਦੇ ਖਿਲਾਫ ਧਾਰਾ 364/34 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਨਹਿਰ 'ਚ ਸੁੱਟੇ ਗਏ 36 ਸਾਲਾ ਨੌਜਵਾਨ ਰਮੇਸ਼ ਦੀ ਤਲਾਸ਼ ਜਾਰੀ ਹੈ। ਹੁਣ ਤੱਕ ਤਿੰਨੇ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਫਰਾਰ ਹਨ।


author

Shyna

Content Editor

Related News