ਪਤੀ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਆਤਮਹੱਤਿਆ, ਮਾਮਲਾ ਦਰਜ

Monday, Feb 07, 2022 - 06:32 PM (IST)

ਪਤੀ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਆਤਮਹੱਤਿਆ, ਮਾਮਲਾ ਦਰਜ

ਸਾਹਨੇਵਾਲ (ਜਗਰੂਪ) : ਆਪਣੇ ਪਤੀ ਦੀ ਕਥਿਤ ਕੁੱਟਮਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਕੀਤੀ ਗਈ ਕਥਿਤ ਆਤਮਹੱਤਿਆ ਦੇ ਚੱਲਦੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਪਾਸ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕਾ ਰੂਬੀ ਦੇਵੀ (19) ਪਤਨੀ ਸੂਰਜ ਯਾਦਵ ਪੁੱਤਰ ਛਤਰਪਾਲ ਯਾਦਵ ਵਾਸੀ ਅੰਬੇਡਕਰ ਨਗਰ, ਗਿਆਸਪੁਰਾ ਦੇ ਪਿਤਾ ਹਰਕੇਸ਼ ਪੁੱਤਰ ਰਾਮ ਦੁਲਾਰੇ ਵਾਸੀ ਆਈ.ਆਰ.ਐੱਸ. ਸੁਸਾਇਟੀ ਗਾਜ਼ੀਆਬਾਦ, ਯੂ.ਪੀ. ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸਨੇ ਆਪਣੀ ਲੜਕੀ ਦਾ ਵਿਆਹ 6 ਦਸੰਬਰ 2020 ਨੂੰ ਸੂਰਜ ਯਾਦਵ ਨਾਲ ਕੀਤਾ ਸੀ।

ਵਿਆਹ ਤੋਂ ਬਾਅਦ ਹੀ ਸੂਰਜ ਯਾਦਵ ਰੂਬੀ ਨੂੰ ਕਾਫੀ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਦਾ ਸੀ। ਇਸੇ ਕੁੱਟਮਾਰ ਤੋਂ ਤੰਗ ਆ ਕੇ ਰੂਬੀ ਨੇ ਬੀਤੀ 5 ਫਰਵਰੀ ਨੂੰ ਆਪਣੇ ਕਮਰੇ ’ਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਸੂਰਜ ਯਾਦਵ ਦੇ ਖ਼ਿਲਾਫ਼ ਗੈਰ-ਇਰਾਦਾਤਨ ਹੱਤਿਆ ਦਾ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।


author

Gurminder Singh

Content Editor

Related News