ਪਰਾਈ ਜਨਾਨੀ ਨਾਲ ਕੋਠੀ ’ਚ ਵੜੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ, ਫਿਰ ਜੋ ਹੋਇਆ...

Friday, Jul 14, 2023 - 05:43 PM (IST)

ਪਰਾਈ ਜਨਾਨੀ ਨਾਲ ਕੋਠੀ ’ਚ ਵੜੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ, ਫਿਰ ਜੋ ਹੋਇਆ...

ਪਟਿਆਲਾ (ਕੰਵਲਜੀਤ) : ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਰਿਸ਼ਤਿਆਂ ਵਿਚ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਾਭਾ ਦਾ ਸਾਹਮਣੇ ਆਇਆ ਹੈ ਜਿਥੋਂ ਅਮਰਗੜ੍ਹ ਤੋਂ ਪਿੱਛਾ ਕਰਨ ਲੱਗੀ ਪਤਨੀ ਨੇ ਆਪਣੇ ਪਤੀ ਨੂੰ ਨਾਭਾ ਦੀ ਡਿਫੈਂਸ ਕਲੋਨੀ ਵਿਚ ਆਪਣੇ ਪਤੀ ਨੂੰ ਉਸ ਦੀ ਮਸ਼ੂਕਾ ਨਾਲ ਰੰਗੇ ਹੱਥੀਂ ਫੜ ਲਿਆ। ਕਲੋਨੀ ਵਿਚ ਰੌਲਾ ਪੈਣ ਕਾਰਨ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਜਿਸ ਤੋਂ ਬਾਅਦ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪਤਨੀ ਨੇ ਜਦੋਂ ਪਤੀ ਦੀ ਮਾਸ਼ੂਕਾ ਨੂੰ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਮੇਰੇ ਇਕ ਸਾਲ ਤੋਂ ਉਸ ਦੇ ਪਤੀ ਨਾਲ ਨਾਜਾਇਜ਼ ਸੰਬੰਧ ਸਨ। ਰੌਲਾ ਪੈਂਦਾ ਦੇਖ ਮੌਕੇ ’ਤੇ ਪੁਲਸ ਨੂੰ ਵੀ ਬੁਲਾਇਆ ਗਿਆ। ਪੁਲਸ ਨੇ ਉਸ ਘਰ ਵਿਚੋਂ ਤਿੰਨ ਲੜਕੀਆਂ ਨੂੰ ਵੀ ਹਿਰਾਸਤ ਵਿਚ ਲਿਆ ਹੈ। ਇਸ ਸਬੰਧੀ ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਪਤੀ ’ਤੇ ਲੰਮੇ ਸਮੇਂ ਤੋਂ ਸ਼ੱਕ ਸੀ। ਅੱਜ ਉਹ ਆਪਣੇ ਪਤੀ ਦਾ ਅਮਰਗੜ੍ਹ ਤੋਂ ਪਿੱਛਾ ਕਰਦੀ ਆ ਰਹੀ ਸੀ। 

ਇਹ ਵੀ ਪੜ੍ਹੋ : ਸ਼ਾਮ ਢਲਦੇ ਅੱਯਾਸ਼ੀ ਦਾ ਅੱਡਾ ਬਣ ਜਾਂਦੀ ਲੁਧਿਆਣਾ ਦੀ ਸਬਜ਼ੀ ਮੰਡੀ, ਜ਼ੋਰਾਂ ਨਾਲ ਚੱਲਦਾ ਜਿਮਸ ਫਰੋਸ਼ੀ ਦਾ ਧੰਦਾ

ਉਸਨੇ ਦੱਸਿਆ ਕਿ ਮੇਰੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਪਰ ਉਸ ਨੇ ਪੁੱਤ ਦੀ ਮੌਤ ਦਾ ਵੀ ਕੋਈ ਦੁੱਖ ਨਹੀਂ ਸਮਝਿਆ, ਜਦੋਂ ਮੈਂ ਇਸ ਘਰ ਵਿਚ ਪਹੁੰਚੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਉਸ ਦੀ ਮਾਸ਼ੂਕਾ ਮੇਰੇ ਹੱਥੇ ਚੜ੍ਹ ਗਈ। ਪੀੜਤਾ ਨੇ ਕਿਹਾ ਕਿ ਇਸ ਔਰਤ ਨੇ ਉਸ ਦਾ ਘਰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ’ਤੇ ਮਹੱਲਾ ਵਾਸੀਆਂ ਨੂੰ ਕਿਹਾ ਕਿ ਇਸ ਘਰ ਵਿਚ ਕਾਫੀ ਲੰਮੇ ਸਮੇਂ ਤੋਂ ਗਲਤ ਕੰਮ ਚੱਲ ਰਿਹਾ ਹੈ, ਜਿਸ ਕਾਰਣ ਉਹ ਵੀ ਪਰੇਸ਼ਾਨ ਸਨ। ਇਸ ਮੌਕੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪੁਲਸ ਨੇ ਤਿੰਨ ਜਨਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਫਰੀਦਕੋਟ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਗੋਰੂ ਬੱਚਾ ’ਤੇ ਹਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News