ਪਤੀ ਦੀ ਮੌਤ ਤੋਂ ਬਾਅਦ ਕੋਰੋਨਾ ਪੀੜਤ ਪਤਨੀ ਦੀ ਵੀ ਮੌਤ

Tuesday, Jun 08, 2021 - 05:11 PM (IST)

ਪਤੀ ਦੀ ਮੌਤ ਤੋਂ ਬਾਅਦ ਕੋਰੋਨਾ ਪੀੜਤ ਪਤਨੀ ਦੀ ਵੀ ਮੌਤ

ਸਮਾਣਾ (ਦਰਦ) : ਦੇਸ਼ ’ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਸਮਾਣਾ ’ਚ ਕੋਰੋਨਾ ਪੀੜਤ ਮਾਮਲਿਆਂ ’ਚ ਮੌਤਾਂ ਦਾ ਸਿਲਸਿਲਾ ਹੁਣ ਤਕ ਖ਼ਤਮ ਨਹੀਂ ਹੋ ਰਿਹਾ।ਸੋਮਵਾਰ ਦੇਰ ਸ਼ਾਮ ਪ੍ਰਤਾਪ ਕਲੋਨੀ, ਸਮਾਣਾ ਨਿਵਾਸੀ 65 ਸਾਲਾ ਕੋਰੋਨਾ ਪੀੜਤ ਔਰਤ ਦੀ ਮੌਤ ਹੋ ਗਈ। ਸਿਹਤ ਵਿਭਾਗ ਦੀ ਗਾਇਡਲਾਈਨ ਅਨੁਸਾਰ ਸਥਾਨਕ ਸ਼ਮਸ਼ਾਨ ਘਾਟ ਵਿਚ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 25 ਮਈ ਨੂੰ ਮ੍ਰਿਤਕਾ ਦੇ ਪਤੀ ਦੀ ਕੋਰੋਨਾ ਨਾਲ ਮੌਤ ਹੋਣ ਉਪਰੰਤ ਮ੍ਰਿਤਕ ਦੀ ਪਤਨੀ ਦੀ ਸਿਹਤ ਵਿਗੜਨ ’ਤੇ ਅਗਲੇ ਹੀ ਦਿਨ ਇਲਾਜ ਲਈ ਪਟਿਆਲਾ ਦੇ ਹਸਪਤਾਲ ਦਾਖਲ ਕਰਵਾਇਆ ਸੀ। ਮ੍ਰਿਤਕ ਪਤੀ-ਪਤਨੀ ਦੇ ਤਿੰਨੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਵਿਚੋਂ ਇਕ ਪੁੱਤਰ ਪਿਤਾ ਦੀ ਹਾਲਤ ਵਿਗੜਨ ਦੀ ਸੂਚਨਾ ’ਤੇ ਦੇਖਭਾਲ ਲਈ 15 ਦਿਨ ਪਹਿਲਾਂ ਇੰਗਲੈਂਡ ਤੋਂ ਭਾਰਤ ਆਇਆ ਸੀ ਅਤੇ ਇਸ ਦੌਰਾਨ ਉਸ ਦੇ ਮਾਤਾ ਅਤੇ ਪਿਤਾ ਦੋਵਾਂ ਦੀ ਹੀ ਮੌਤ ਹੋ ਗਈ।


author

Gurminder Singh

Content Editor

Related News