ਅੰਮ੍ਰਿਤਸਰ : ਸਿਰ ’ਤੇ ਇੱਟ ਮਾਰ ਕੇ ਬਜ਼ੁਰਗ ਔਰਤ ਦਾ ਕਤਲ

Sunday, Sep 20, 2026 - 02:39 PM (IST)

ਅੰਮ੍ਰਿਤਸਰ : ਸਿਰ ’ਤੇ ਇੱਟ ਮਾਰ ਕੇ ਬਜ਼ੁਰਗ ਔਰਤ ਦਾ ਕਤਲ

ਅੰਮ੍ਰਿਤਸਰ (ਸੰਜੀਵ)-ਸਿਰ ’ਤੇ ਇੱਟ ਮਾਰ ਕੇ ਬਜ਼ੁਰਗ ਔਰਤ ਦਾ ਕਤਲ ਕਰਨ ਦੇ ਮਾਮਲੇ ’ਚ ਥਾਣਾ ਚਾਟੀਵਿੰਡ ਦੀ ਪੁਲਸ ਨੇ ਕੁੰਦਨ ਸਿੰਘ, ਅਰਸ਼ਦੀਪ ਸਿੰਘ, ਮਨਜੀਤ ਕੌਰ ਅਤੇ ਆਕਾਸ਼ਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ ਲਈ ਪਹੁੰਚੀ ਮਹਿਲਾ SHO ਨੂੰ ਮਾਰੇ ਧੱਕੇ

ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਉਹ ਆਪਣੇ ਘਰ ਪਹੁੰਚਿਆ ਤਾਂ ਬਾਹਰ ਮੁਲਜ਼ਮ ਨਾਲ ਉਸ ਦੀ ਮਾਮੂਲੀ ਤਕਰਾਰ ਹੋ ਗਈ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਆਇਆ ਅਤੇ ਘਰ ’ਤੇ ਇੱਟ-ਪੱਥਰ ਚਲਾਉਣ ਲੱਗਾ। ਇਕ ਪੱਥਰ ਜਾ ਕੇ ਉਸ ਦੀ ਮਾਤਾ ਵੀਰ ਕੌਰ ਦੇ ਮੱਥੇ ’ਤੇ ਲੱਗਾ ਅਤੇ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਬੇਹੋਸ਼ ਹੋ ਗਈ। ਇਲਾਜ ਲਈ ਉਹ ਮੋਟਰਸਾਈਕਲ ’ਤੇ ਡਾਕਟਰ ਨੂੰ ਲੈ ਕੇ ਆਇਆ, ਜਿਸ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮਾਂ ਵੱਲੋਂ ਉਸ ਦੀ ਮਾਤਾ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਦੁਸ਼ਮਣਾਂ ਨੂੰ ਪਤਾ ਹੈ ਜੇਕਰ ਪੰਜਾਬ ਨੂੰ ਕਮਜ਼ੋਰ ਕਰਾਂਗੇ ਤਾਂ ਹਿੰਦੁਸਤਾਨ ਖੁਦ ਕਮਜ਼ੋਰ ਹੋਵੇਗਾ: ਮਨਪ੍ਰੀਤ ਬਾਦਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News