ਪਤੀ ਨੇ ਪਤਨੀ ਦਾ ਕੀਤਾ ਕਤਲ

08/12/2018 1:34:25 AM

ਮਾਨਸਾ(ਸੰਦੀਪ ਮਿੱਤਲ)-ਇਥੋਂ ਦੇ ਨਜ਼ਦੀਕੀ ਪਿੰਡ ਠੂਠਿਅਾਂਵਾਲੀ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ’ਚ ਲੱਕਡ਼ ਮਾਰ ਕੇ  ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਮਨਪ੍ਰੀਤ ਕੌਰ ਦੇ ਛੋਟੇ-ਛੋਟੇ 2 ਬੱਚੇ ਹਨ, ਜਿਨ੍ਹਾਂ ’ਚ ਲਡ਼ਕੀ ਦੀ ਉਮਰ 8 ਸਾਲ ਤੇ ਲਡ਼ਕੇ ਦੀ ਉਮਰ 6 ਸਾਲ ਹੈ। ਥਾਣਾ ਸਦਰ ਮਾਨਸਾ ਦੀ ਪੁਲਸ  ਨੇ ਮ੍ਰਿਤਕ ਦੇ ਪਤੀ ਪ੍ਰਿਤਪਾਲ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੂਠਿਅਾਂਵਾਲੀ ਦੇ  ਪ੍ਰਿਤਪਾਲ ਸਿੰਘ ਦਾ ਖੁਡਾਲ ਦੀ ਮਨਪ੍ਰੀਤ ਕੌਰ ਨਾਲ ਕਾਫੀ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਇਨ੍ਹਾਂ ਦੇ ਦੋ ਬੱਚੇ, ਜਿਸ ਵਿਚ ਇਕ 8 ਸਾਲਾ ਲਡ਼ਕੀ ਅਤੇ 6 ਸਾਲ ਦਾ ਲਡ਼ਕਾ ਹੈ। ਪ੍ਰਿਤਪਾਲ ਸਿੰਘ ਆਪਣੀ ਪਤਨੀ ਮਨਪ੍ਰੀਤ ਦੇ ਚਾਲ-ਚੱਲਣ ’ਤੇ ਸ਼ੱਕ ਕਰਦਾ ਰਹਿੰਦਾ ਸੀ, ਜਿਸ ਕਾਰਨ ਦੋਵੇਂ ਪਤੀ-ਪਤਨੀ ਦਰਮਿਆਨ ਕਾਫੀ ਸਮੇਂ ਤੋਂ ਘਰੇਲੂ ਝਗਡ਼ਾ ਰਹਿੰਦਾ ਸੀ ਅਤੇ ਇਸੇ ਝਗਡ਼ੇ ਦੇ ਕਾਰਨ ਅੱਜ ਪ੍ਰਿਤਪਾਲ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਦੇ ਸਿਰ ’ਚ ਲੱਕਡ਼ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।  ਡੀ. ਐੱਸ. ਪੀ. ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਪੁਲਸ ਨੇ ਥਾਣਾ ਸਦਰ ਮਾਨਸਾ ਵਿਖੇ ਮ੍ਰਿਤਕਾ ਦੇ ਪਤੀ ਪ੍ਰਿਤਪਾਲ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ


Related News