ਇੰਸ਼ੋਅਰਸ ਕਰਵਾਉਦੇ ਹੋ ਤਾਂ ਰੱਖੋ ਧਿਆਨ, ਕਿਤੇ ਤੁਸੀਂ ਤਾਂ ਨਹੀਂ ਹੋ ਰਹੇ ਅਜਿਹੀ ਠੱਗੀ ਦਾ ਸ਼ਿਕਾਰ
Sunday, Aug 06, 2017 - 03:07 PM (IST)
ਪਠਾਨਕੋਟ(ਸ਼ਾਰਦਾ)—ਇੰਸ਼ੋਅਰਸ ਕੰਪਨੀ ਦੇ ਨੁਮਾਇੰਦੇ ਨੇ ਇੰਸ਼ੋਅਰਸ ਦੇ ਨਾਮ 'ਤੇ ਇਕ ਟੱਰਕ ਚਾਲਕ ਨਾਲ ਠੱਗੀ ਮਾਰ ਲਈ। ਇਹ ਮਾਮਲਾ ਉਸ ਸਮੇਂ ਪ੍ਰਕਾਸ਼ 'ਚ ਆਇਆ ਜਦੋਂ ਇੰਸ਼ੋਅਰਸ ਕੰਪਨੀ ਦੇ ਨੁਮਾਇੰਦੇ ਵੱਲੋਂ ਇੰਸ਼ੋਅਰਸ ਕਰਵਾਉਣ ਦੇ ਨਾਮ 'ਤੇ ਟੱਰਕ ਚਾਲਕ ਤੋਂ ਪੈਸੇ ਤਾਂ ਲੈ ਲਏ ਪਰ ਉਸਦੀ ਇੰਸ਼ੋਅਰਸ ਨਹੀਂ ਕਰਵਾਇਆ। ਅਜਿਹੀ ਹਾਲਤ 'ਚ ਟੱਰਕ ਚਾਲਕ ਪਿਛਲੇ 10 ਮਹੀਨਿਆਂ ਤੋਂ ਟੱਰਕ ਦਾ ਇੰਸ਼ੋਅਰਸ ਹੋਇਆ ਸਮਝ ਕੇ ਉਸ ਨੂੰ ਚਲਾ ਰਿਹਾ।
ਜਾਣਕਾਰੀ ਅਨੁਸਾਰ ਪਿਛਲੇ 10 ਮਹੀਨਿਆਂ ਦੌਰਾਨ ਕੱਟੀ ਇੰਸ਼ੋਅਰਸੇ ਦੀ ਰਸੀਦ ਮੰਗਣ 'ਤੇ ਕੰਪਨੀ ਦੇ ਨੁਮਾਇੰਦੇ ਨੇ ਜਦੋਂ ਟੱਰਕ ਚਾਲਕ ਦੇ ਹੱਥ ਕੁਝ ਨਾ ਦਿੱਤਾ ਤਾਂ ਉਸ ਨੇ ਕੰਪਨੀ ਦੇ ਅਧਿਕਾਰੀ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਟੱਰਕ ਦਾ ਇੰਸ਼ੋਅਰਸ ਕੰਪਨੀ ਦੇ ਨੁਮਾਇੰਦੇ ਤੋਂ ਕਰਵਾਇਆ ਸੀ ਅਤੇ ਉਸ ਨੇ ਇਸਦੇ ਪੈਸੇ ਵੀ ਦੇ ਦਿੱਤੇ ਸਨ। ਉਹ ਪਿਛਲੇ 10 ਮਹੀਨਿਆਂ ਤੋਂ ਕੰਪਨੀ ਦੇ ਨੁਮਾਇੰਦੇ ਤੋਂ ਕਰਵਾਏ ਇੰਸ਼ੋਅਰਸ ਦੇ ਸਬੂਤ ਮੰਗ ਰਿਹਾ ਸੀ ਪਰ ਉਨ੍ਹਾਂ ਨੇ ਅੱਜ ਤੱਕ ਉਸ ਨੂੰ ਕੋਈ ਦਸਤਾਵੇਜ਼ ਜਾ ਰਸੀਦ ਨਹੀਂ ਮਿਲੀ।
ਇਸ 'ਤੇ ਜਦੋਂ ਉਸ ਨੇ ਅੱਜ ਆ ਕੇ ਕੰਪਨੀ ਦੇ ਦਫਤਰ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਵਾਹਨ ਦਾ ਕੋਈ ਇੰਸ਼ੋਅਰਸ ਹੋਇਆ ਹੀ ਨਹੀਂ ਤਾਂ ਉਸ ਨੂੰ ਉਸਦੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ 10 ਮਹੀਨਿਆਂ 'ਚ ਉਹ ਟੱਰਕ 'ਤੇ ਕਈ ਵਾਰ ਸ਼ਿਮਲਾ, ਸ੍ਰੀਨਗਰ ਅਤੇ ਕਈ ਹੋਰ ਵੱਧ-ਵੱਖ ਥਾਵਾਂ 'ਤੇ ਆਪਣੀ ਰੋਜੀ-ਰੋਟੀ ਕਮਾਉਣ ਲਈ ਗਿਆ ਹੈ। ਜੇਕਰ ਇਸ ਦੌਰਾਨ ਉਸ ਦੇ ਨਾਲ ਕੋਈ ਹਾਦਸਾ ਹੋ ਜਾਂਦਾ ਤਾਂ ਉਸਦਾ ਜਿੰਮੇਵਾਰ ਕੋਣ ਹੋਣਾ ਸੀ? ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਨਾਮੀ ਇੰਸ਼ੋਅਰਸ ਕੰਪਨੀ ਦੇ ਨੁਮਾਇੰਦੇ ਹੀ ਅਜਿਹਾ ਕਰਨਗੇਂ ਤਾਂ ਆਮ ਏਜੰਟਾ 'ਤੇ ਭਰੋਸਾ ਕੋਣ ਕਰੇਗਾ? ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਜਦੋਂ ਇਸ ਦੇ ਬਾਰੇ ਇੰਸ਼ੋਅਰਸ ਕੰਪਨੀ ਦੇ ਡੀ. ਐਮ. ਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਦੇ ਨੁਮਾਇੰਦੇ ਬਾਰੇ ਉਨ੍ਹਾਂ ਨੂੰ ਪਹਿਲਾਂ ਵੀ ਸ਼ਿਕਾਇਤ ਮਿਲ ਚੁੱਕੀ ਹੈ, ਜਿਸ ਦੇ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁਣ ਇਹ ਮਾਮਲਾ ਫਿਰ ਤੋਂ ਆ ਗਿਆ ਹੈ।
