ਕਿਸਾਨਾਂ ਦੇ ਹੱਕ ''ਚ 6ਵੇਂ ਦਿਨ ਭੁੱਖ-ਹੜਤਾਲ ''ਤੇ ਬੈਠਾ ''ਅੰਤਰਰਾਸ਼ਟਰੀ ਪੁਆਧੀ ਮੰਚ''

Saturday, Jun 12, 2021 - 01:15 PM (IST)

ਮੋਹਾਲੀ (ਨਿਆਮੀਆਂ) : ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਪਿੰਡ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਓੜੀ ਨੇੜੇ ਪੁਆਧ ਇਲਾਕੇ (ਮੋਹਾਲੀ) ਦੇ ਸਹਿਯੋਗ ਨਾਲ ਲੜੀਵਾਰ ਭੁੱਖ-ਹੜਤਾਲ ਦਾ ਅੱਜ 6ਵਾਂ ਦਿਨ ਹੈ। ਅੱਜ ਅੰਤਰ ਰਾਸ਼ਟਰੀ ਪੁਆਧੀ ਮੰਚ ਦੇ ਆਗੂ ਸਹਿਬਾਨ ਬੀਬੀ ਪਰਮਜੀਤ ਕੌਰ ਲਾਂਡਰਾ, ਗੁਰਪ੍ਰੀਤ ਸਿੰਘ ਨਿਆਮੀਆ, ਡਾ. ਕਰਮਜੀਤ ਸਿੰਘ ਚਿੱਲਾ, ਮਨਜੀਤ ਸਿੰਘ ਕਜਹੇੜੀ, ਡਾ. ਗੁਰਮੀਤ ਸਿੰਘ ਬਾਸੀਆਂ ਬੈਦਵਾਣ, ਹਰਦੀਪ ਸਿੰਘ ਬਠਲਾਣਾ, ਪਰਮਦੀਪ ਸਿੰਘ ਬੈਦਵਾਣ 6ਵੇਂ ਦਿਨ ਭੁੱਖ-ਹੜਤਾਲ 'ਤੇ ਬੈਠੇ। 

PunjabKesari
ਇਸ ਮੌਕੇ ਹੜਤਾਲੀਆਂ ਦਾ ਹੌਂਸਲਾ ਵਧਾਉਣ ਲਈ ਉਚੇਚੇ ਤੌਰ 'ਤੇ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ, ਮਾਸਟਰ ਭਾਗ ਸਿੰਘ ਕੁਰੜੀ ਇਕਬਾਲ ਸਿੰਘ ਬੈਰੋਮਾਜਰਾ ਮਾਸਟਰ ਸੁਰਜੀਤ ਸਿੰਘ ਵੀ ਪਹੁੰਚੇ। ਇਸ ਮੌਕੇ ਬੋਲਦਿਆਂ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਉਨ੍ਹਾਂ ਦਾ ਇਹ ਭੁੱਖ-ਹੜਤਾਲ ਦਾ ਪ੍ਰੋਗਰਾਮ ਲਗਾਤਾਰ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ। ਡਾ. ਗੁਰਮੀਤ ਸਿੰਘ ਬੈਦਵਾਣ ਨੇ ਕਿਹਾ ਕਿ ਦਿੱਲੀ ਦੀ ਕੇਂਦਰ ਸਰਕਾਰ ਮੋਦੀ ਦੀ ਅਗਵਾਈ ਵਿੱਚ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ ਪਰ ਆਪਣੇ ਹੱਕ ਲਏ ਬਿਨਾਂ ਵਾਪਸ ਨਹੀਂ ਪਰਤਣਗੇ।
 


Babita

Content Editor

Related News