ਹੋਟਲ 'ਚ ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਮਾਮੂਲੀ ਗੱਲ ਨੂੰ ਲੈ ਕੇ ਪਿਆ ਖਿਲਾਰਾ

Sunday, Nov 05, 2023 - 12:27 PM (IST)

ਹੋਟਲ 'ਚ ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਮਾਮੂਲੀ ਗੱਲ ਨੂੰ ਲੈ ਕੇ ਪਿਆ ਖਿਲਾਰਾ

ਜਲੰਧਰ (ਵਰੁਣ)–ਦੇਰ ਰਾਤ ਹੋਟਲ ਡਾਊਨ ਟਾਊਨ ਵਿਚ ਬੱਚੇ ਦੀ ਬਰਥਡੇ ਪਾਰਟੀ ਉਪਰੰਤ ਕਾਰ ’ਤੇ ਘਰ ਜਾਣ ਨੂੰ ਨਿਕਲੇ 2 ਨੌਜਵਾਨਾਂ ’ਤੇ ਇਕ ਹੋਰ ਕਾਰ ਨੂੰ ਟੱਕਰ ਮਾਰਨ ਦੇ ਦੋਸ਼ ਲਾ ਕੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਲਗਭਗ 20-25 ਲੋਕਾਂ ਦੀ ਭੀੜ ਨੇ ਦੋਵਾਂ ਨੌਜਵਾਨਾਂ ’ਤੇ ਹਮਲਾ ਕਰ ਦਿੱਤਾ। ਭੀੜ ਵਿਚ ਔਰਤਾਂ ਵੀ ਸ਼ਾਮਲ ਸਨ। ਇਸੇ ਦੌਰਾਨ ਦੂਜੀ ਧਿਰ ਦੇ ਲੋਕ ਵੀ ਹੋਟਲ ਵਿਚੋਂ ਬਾਹਰ ਨਿਕਲੇ ਅਤੇ ਹਮਲਾ ਕਰਨ ਵਾਲੇ 20-25 ਲੋਕਾਂ ਨਾਲ ਵਿਵਾਦ ਸ਼ੁਰੂ ਹੋ ਗਿਆ। ਦੋਵਾਂ ਧਿਰਾਂ ਵੱਲੋਂ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ।

PunjabKesari

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ

ਕੁੱਟਮਾਰ ਦੀ ਸੂਚਨਾ ਮਿਲਦੇ ਹੀ ਅੱਧੀ ਦਰਜਨ ਪੀ. ਸੀ. ਆਰ. ਵੈਨਾਂ ਅਤੇ ਥਾਣਾ ਨੰਬਰ 4 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਕੁਝ ਸਮੇਂ ਬਾਅਦ ਉੱਚ ਅਧਿਕਾਰੀ ਵੀ ਜਾਂਚ ਲਈ ਹੋਟਲ ਵਿਚ ਪਹੁੰਚ ਗਏ ਸਨ। ਜ਼ਖ਼ਮੀ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਰਥਡੇ ਪਾਰਟੀ ਮਨਾਉਣ ਵਾਲੇ ਨੌਜਵਾਨ ਸੰਸਾਰਪੁਰ ਤੋਂ ਆਏ ਸਨ। ਨੌਜਵਾਨਾਂ ’ਤੇ ਗੱਡੀ ਬੈਕ ਕਰਦਿਆਂ ਕਿਸੇ ਹੋਰ ਗੱਡੀ ਨੂੰ ਟੱਕਰ ਮਾਰਨ ਦੇ ਦੋਸ਼ ਸਨ। ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕਰਨ ਵਾਲੇ ਲੋਕ ਵੀ ਉਸੇ ਪਾਰਟੀ ਵਿਚ ਆਏ ਹੋਏ ਸਨ। ਦੇਰ ਰਾਤ ਲਗਭਗ 12.30 ਵਜੇ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ ਅਤੇ ਮੌਕੇ ’ਤੇ ਹੰਗਾਮਾ ਵੀ ਜਾਰੀ ਸੀ।

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News